ਅੰਮ੍ਰਿਤਸਰ (ਸੰਜੀਵ)ਛ: ਪੀ. ਏ. ਪੀ. 9 ਬਟਾਲੀਅਨ ਦੇ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਜ਼ਖਮੀ ਕਰਕੇ 3 ਅਣਪਛਾਤੇ ਮੋਟਸਾਈਕਲ ਸਵਾਰ ਲਟੇਰੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ, ਜਿਸ 'ਚ 5 ਹਜ਼ਾਰ ਦੀ ਨਕਦੀ ਤੇ ਜ਼ਰੂਰੀ ਦਸਤਾਵੇਜ਼ ਸਨ। ਵਾਰਦਾਤ ਉਸ ਸਮੇਂ ਹੋਈ ਜਦੋਂ ਸਵੇਰੇ 4 ਵਜੇ ਦੇ ਕਰੀਬ ਗੁਰਪ੍ਰੀਤ ਸਿੰਘ ਆਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਪਠਾਨਕੋਟ ਜਾ ਰਿਹਾ ਸੀ, ਜਿਵੇਂ ਹੀ ਉਹ ਵੱਲਾ ਰੇਲਵੇ ਫਾਟਕ ਦੇ ਨੇੜੇ ਪੁੱਜੇ ਤਾਂ ਪਿੱਛੋਂ ਆਏ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਤਾ-ਪੁੱਤ ਨੂੰ ਘੇਰ ਲਿਆ ਅਤੇ ਪਰਸ ਖੋਹ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਵੱਲਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਪੀ. ਏ. ਪੀ ਦੀ 9 ਬਟਾਲੀਅਨ 'ਚ ਪਠਾਨਕੋਟ ਏਅਰਪੋਰਟ 'ਤੇ ਤਾਇਨਾਤ ਹੈ।
ਡਿਊਟੀ 'ਤੇ ਜਾ ਰਹੇ BSF ਜਵਾਨ ਨੂੰ ਹਥਿਆਰਬੰਦ ਵਿਅਕਤੀਆਂ ਨੇ ਲੁੱਟਿਆ
NEXT STORY