ਤਰਸਿੱਕਾ, (ਤਰਸੇਮ)- ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਆਗੂਆਂ ਦੀ ਮਿਹਨਤ ਸਦਕਾ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਸ਼ਾਨ ਨਾਲ ਜਿੱਤਣਗੇ। ਇਹ ਪ੍ਰਗਟਾਵਾ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਜਸਮਿੱਤਰ ਸਿੰਘ ਚੋਗਾਵਾਂ ਨੇ ਇਥੇ ਜਾਰੀ ਇਕ ਬਿਆਨ ’ਚ ਕੀਤਾ। ਜਸਮਿੱਤਰ ਸਿੰਘ ਚੋਗਾਵਾਂ ਨੇ ਕਿਹਾ ਕਿ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਮਜੀਠਾ ਹਲਕੇ ’ਚ ਕਾਂਗਰਸ ਦੀ ਨਮੋਸ਼ੀਜਨਕ ਹਾਰ ਹੋਈ, ਜਿਸ ਤੋਂ ਸਬਕ ਲੈ ਕੇ ਜੇ ਕਾਂਗਰਸੀ ਆਗੂਆਂ ਨੇ ਮਿਹਨਤ ਕੀਤੀ ਹੈ ਤਾਂ ਉਹ ਰੰਗ ਲਿਆਏਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਦੇ ਨਾਲ ਹਲਕਾ ਅੰਮ੍ਰਿਤਸਰ ਦੀ ਸੀਟ ਵੀ ਗੁਰਜੀਤ ਸਿੰਘ ਔਜਲਾ ਸ਼ਾਨ ਨਾਲ ਜਿੱਤਣਗੇ।
ਇਸ ਮੌਕੇ ਸਰਪੰਚ ਬਲਵੰਤ ਸਿੰਘ ਚਾਟੀਵਿੰਡ, ਸਤਨਾਮ ਸਿੰਘ ਮਾਂਗਾਸਰਾਏ ਪ੍ਰਧਾਨ ਕਾਂਗਰਸ ਬਲਾਕ ਮਜੀਠਾ, ਆਗਿਆਪਾਲ ਸਿੰਘ ਸਰਪੰਚ ਚੋਗਾਵਾਂ, ਜਰਨੈਲ ਸਿੰਘ ਰਾਮਦੀਵਾਲੀ, ਮਲੂਕ ਸਿੰਘ ਪੰਧੇਰ ਆਦਿ ਆਗੂ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਸਮਿੱਤਰ ਸਿੰਘ ਚੋਗਾਵਾਂ, ਨਾਲ ਬਲਵੰਤ ਸਿੰਘ ਚਾਟੀਵਿੰਡ, ਸਤਨਾਮ ਸਿੰਘ ਮਾਂਗਾਸਰਾਏ ਤੇ ਹੋਰ ਆਗੂ।
1 ਲੱਖ ਤੋਂ ਵੱਧ ESI ਕਾਰਡਧਾਰਕ ਹੁਣ ਨਹੀਂ ਲੈ ਸਕਣਗੇ ਪ੍ਰਾਈਵੇਟ ਹਸਪਤਾਲਾਂ ’ਚ ਸਿਹਤ ਸਹੂਲਤਾਂ
NEXT STORY