ਬਟਾਲਾ (ਬੇਰੀ)-ਹਲਕਾ ਕਾਦੀਆਂ ਦੇ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਚ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕ ਬਾਜਵਾ ਨੂੰ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਨੀਤੀ ਸਬੰਧੀ ਕੁਝ ਵਿਸ਼ੇਸ਼ ਸੁਝਾਅ ਦਿੱਤੇ, ਉੱਥੇ ਨਾਲ ਹੀ ਬਾਜਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਹਲਕਾ ਕਾਦੀਆਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਹਲਕਾ ਕਾਦੀਆਂ ਦਾ ਸੰਪੂਰਨ ਵਿਕਾਸ ਕਰਵਾਉਣ ਲਈ ਵੱਧ ਤੋਂ ਵੱਧ ਗ੍ਰਾਂਟ ਰਾਸ਼ੀ ਉਪਲਬਧ ਕਰਵਾਈ ਜਾਵੇ ਤਾਂ ਜੋ ਰਹਿੰਦੇ ਵਿਕਾਸ ਕਾਰਜ ਵੀ ਮੁਕੰਮਲ ਕਰਵਾਏ ਜਾ ਸਕਣ। ਇਸ ਮੌਕੇ ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ ਮੈਂਬਰ ਐੱਸ. ਐੱਸ. ਬੋਰਡ, ਬਲਵਿੰਦਰ ਸਿੰਘ ਭਿੰਦਾ, ਅੰਗਰੇਜ਼ ਸਿੰਘ, ਵਜ਼ੀਰ ਲਾਲੀ, ਮਨੀ ਗਿੱਲ, ਕੁਲਦੀਪ ਸਿੰਘ, ਮੰਗਲ ਸਿੰਘ, ਕੁਲਵੰਤ ਸਿੰਘ, ਰਵਿੰਦਰ ਸਿੰਘ ਪੀ. ਏ., ਸਤਨਾਮ ਸਿੰਘ ਅਤੇ ਗਿੱਨੀ ਸੈਣੀ ਆਦਿ ਹਾਜ਼ਰ ਸਨ।
ਡੇਰਾ ਬਾਬਾ ਨਾਨਕ : ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਰਵਾਇਤੀ ਬਰਤਨਾਂ 'ਚ ਛਕਾਇਆ ਜਾਵੇਗਾ ਲੰਗਰ
NEXT STORY