ਪੱਟੀ (ਸੌਰਭ) : ਪੱਟੀ ਸ਼ਹਿਰ 'ਚ ਡੇਂਗੂ ਦੇ ਕਹਿਰ ਨਾਲ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਜਿੱਥੇ ਲੋਕ ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਵਾਇਰਸ ਦੀ ਗੰਭੀਰ ਬੀਮਾਰੀ ਤੋਂ ਬਚਣ ਲਈ ਯਤਨ ਕਰ ਰਹੇ ਹਨ, ਉੱਥੇ ਹੁਣ ਡੇਂਗੂ ਦੇ ਬੁਖਾਰ ਅਤੇ ਸੈੱਲ ਘੱਟਣ ਦੀ ਸਮੱਸਿਆ ਨੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ 'ਚ ਪਾਇਆ ਹੋਇਆ ਹੈ। ਪਿਛਲੇ 15-20 ਦਿਨਾਂ ਤੋਂ ਡੇਂਗੂ ਨੇ ਕਈ ਦੁਕਾਨਦਾਰਾਂ, ਮੁਲਾਜ਼ਮਾਂ, ਮਜ਼ਦੂਰਾਂ, ਔਰਤਾਂ ਅਤੇ ਬੱਚਿਆਂ ਨੂੰ ਆਪਣੀ ਲਪੇਟ 'ਚ ਲਿਆ ਹੈ, ਮਹਿਕਮੇ ਵਲੋਂ ਡੇਂਗੂ ਦੀ ਰੋਕਥਾਮ ਲਈ ਨਾ-ਮਾਤਰ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਟਰੈਕਟਰ ਦੇ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ, ਚਾਲਕ ਖ਼ਿਲਾਫ਼ ਕੇਸ ਦਰਜ
ਇਸ ਮੌਕੇ ਸੁਰਜੀਤ ਸਿੰਘ, ਅਮਨ ਕੁਮਾਰ, ਰਵੀ ਕੁਮਾਰ, ਅਬੀ ਕੁਮਾਰ, ਰਾਜਬੀਰ ਕੌਰ, ਮੰਗਤ ਰਾਮ, ਪ੍ਰਿਯਾ ਨੇ ਦੱਸਿਆ ਕਿ ਸਾਨੂੰ ਕਈ ਦਿਨਾਂ ਤੋਂ ਬੁਖਾਰ, ਸੈੱਲ ਘੱਟਣ, ਸਰੀਰ ਦਰਦ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਣ ਅਸੀਂ ਕਈ ਦਿਨਾਂ ਤੋਂ ਇਲਾਜ ਲਈ ਧੱਕੇ ਖਾ ਰਹੇ ਹਾਂ, ਸਾਨੂੰ ਟੈਸਟ, ਦਵਾਈਆਂ ਲਈ ਕਰੀਬ ਇਕ ਹਜ਼ਾਰ ਰੋਜ਼ਾਨਾ ਖਰਚ ਕਰਨਾ ਪੈ ਰਿਹਾ ਹੈ, ਜਿਸ ਕਾਰਣ ਆਰਥਿਕਤਾ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਕਈ ਮਰੀਜ਼ ਦੇਸੀ ਇਲਾਜ ਜਿਵੇਂ ਬੱਕਰੀ ਦਾ ਦੁੱਧ ਖਰੀਦਣ ਲਈ ਪਿੰਡਾਂ ਜਾਂ ਹੋਰ ਥਾਵਾਂ ਦੇ ਚੱਕਰ ਕੱਢ ਰਹੇ ਹਨ। ਪੱਟੀ ਸ਼ਹਿਰ 'ਚ ਹਰ ਮੁਹੱਲੇ 'ਚ ਡੇਂਗੂ ਬੁਖਾਰ ਜਾਂ ਸੈੱਲ ਘਟਣ ਦਾ ਮਰੀਜ਼ ਮਿਲ ਜਾਵੇਗਾ, ਜਿਸ ਕਾਰਣ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : SGPC ਅਤੇ ਸਤਿਕਾਰ ਕਮੇਟੀਆਂ ਵਿਚਾਲੇ ਹੋਈ ਝੜਪ 'ਤੇ ਬੋਲੇ ਸੁਖਬੀਰ , ਕਾਂਗਰਸ 'ਤੇ ਲਾਏ ਵੱਡੇ ਦੋਸ਼
ਇਸ ਸਬੰਧੀ ਡਾ. ਸੁਦਰਸ਼ਨ ਚੌਧਰੀ ਐੱਸ. ਐੱਮ. ਓ. ਪੱਟੀ ਨੇ ਦੱਸਿਆ ਕਿ ਬੁਖਾਰ ਅਤੇ ਸੈੱਲ ਘੱਟਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਰੋਕਥਾਮ ਲਈ ਸਿਹਤ ਮਹਿਕਮੇ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਸਬੰਧੀ ਲੋਕਾਂ ਦੇ ਘਰ-ਘਰ ਜਾ ਕੇ ਸਰਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਕਾਰਜਸਾਧਕ ਅਫਸਰ ਅਨਿਲ ਚੋਪੜਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਵੱਖ-ਵੱਖ ਇਲਾਕਿਆਂ 'ਚ ਫੌਗਿੰਗ, ਸਾਫ-ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਦਾ ਸਮਾਂ ਵਧਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ 'ਚ ਸਾਫ ਪਾਣੀ ਜਿੱਥੇ ਵੀ ਖੜ੍ਹਾ ਹੁੰਦਾ ਹੈ, ਉਸ ਦੀ ਸਫਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਘਰਾਂ 'ਚ ਕੂਲਰ, ਫਰਿੱਜ, ਗਮਲਿਆਂ 'ਚੋਂ ਪਾਣੀ ਕੱਢਿਆ ਜਾਵੇ।
ਇਹ ਵੀ ਪੜ੍ਹੋ : ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਸਾਫ ਪਾਣੀ 'ਚ ਡੇਂਗੂ ਦਾ ਲਾਰਵਾ
ਡੇਂਗੂ ਦਾ ਮੱਛਰ ਸਾਫ ਪਾਣੀ 'ਚ ਆਪਣਾ ਲਾਰਵਾ ਪੈਦਾ ਕਰਦਾ ਹੈ। ਇਕ ਹਫਤੇ ਤੋਂ ਜ਼ਿਆਦਾ ਪਾਣੀ ਪਏ ਰਹਿਣ ਨਾਲ ਡੇਂਗੂ ਮੱਛਰ ਪੈਦਾ ਹੁੰਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਘਰਾਂ 'ਚ ਕੂਲਰ, ਗਮਲਿਆਂ ਜਾਂ ਹੋਰ ਜਗ੍ਹਾ 'ਚ ਪਏ ਸਾਫ ਪਾਣੀ ਨੂੰ ਇਕ ਜਗ੍ਹਾ 'ਤੇ ਪਏ ਨਾ ਰਹਿਣ ਦਿੱਤਾ ਜਾਵੇ।
ਟਰੈਕਟਰ ਦੇ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ, ਚਾਲਕ ਖ਼ਿਲਾਫ਼ ਕੇਸ ਦਰਜ
NEXT STORY