ਬਟਾਲਾ (ਸੈਂਡੀ) : ਮੰਗਲਵਾਰ ਪਿੰਡ ਅਕਰਪੁਰਾ ਦੇ ਇਕ ਅੰਗਹੀਣ ਵਿਅਕਤੀ ਦੀ ਗਲਤ ਦਵਾਈ ਖਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੇਜ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਅਕਰਪੁਰਾ ਨੇ ਦੱਸਿਆ ਕਿ ਉਸ ਦਾ ਲੜਕਾ ਪਲਵਿੰਦਰ ਸਿੰਘ (40) ਜੋ ਅੰਗਹੀਣ ਹੈ ਅਤੇ ਆਪਣੇ ਇਲਾਜ ਦੀ ਦਵਾਈ ਖਾਧਾ ਹੈ। ਮੰਗਲਵਾਰ ਉਸ ਨੇ ਘਰ 'ਚ ਪਈ ਕੋਈ ਗਲਤ ਦਵਾਈ ਖਾ ਲਈ, ਜਿਸ ਨਾਲ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਅਸੀਂ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ, ਜਿਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਏ. ਐੱਸ. ਆਈ. ਮਨੋਹਰ ਲਾਲ ਨੇ ਮ੍ਰਿਤਕ ਦੇ ਪਿਤਾ ਗੁਰਮੇਜ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਦਿੱਤੀ ਹੈ।
ਭੇਤਭਰੇ ਹਾਲਾਤ 'ਚ ਬੱਚਾ ਹੋਇਆ ਲਾਪਤਾ
NEXT STORY