ਬਟਾਲਾ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਅੱਜ ਬਟਾਲਾ ਦੇ ਆਰ.ਆਰ.ਬਾਵਾ ਡੀ.ਏ.ਵੀ. ਕਾਲਜ 'ਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਸੰਨੀ ਦਿਓਲ ਨੇ ਆਪਣੀਆਂ ਫਿਲਮਾਂ ਦੇ ਗਾਣਿਆਂ 'ਤੇ ਖੂਬ ਭੰਗੜਾ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਦੀ ਫਰਮਾਇਸ਼ 'ਤੇ ਮਸ਼ਹੂਰ ਫਿਲਮੀ ਡਾਇਲਾਗ ਵੀ ਬੋਲੇ।
ਇਸ ਉਪਰੰਤ ਸਾਂਸਦ ਸੰਨੀ ਦਿਓਲ ਨੇ ਗੁਰਦਾਸਪੁਰ 'ਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਫੀ ਕੰਮ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਕੋਲੋਂ ਕੰਮਾਂ ਦਾ ਵੇਰਵਾਂ ਮੰਗਿਆ ਗਿਆ ਤਾਂ ਉਹ ਹਾਸੇ 'ਚ ਟਾਲ ਗਏ।
ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਪਿੰਡ ਲੌਂਗੋਵਾਲ ਨੇੜੇ ਵਾਪਰੇ ਹਾਦਸੇ 'ਤੇ ਦੁੱਖ ਪ੍ਰਗਟ
NEXT STORY