ਪਠਾਨਕੋਟ (ਧਰਮਿੰਦਰ) - ਪਠਾਨਕੋਟ ਅੰਮਿ੍ਤਸਰ ਰਾਸ਼ਟਰੀ ਮਾਰਗ ’ਤੇ ਪਿੰਡ ਪਰਮਾਨੰਦ ਵਿਖੇ ਤੇਜ਼ ਰਫਤਾਰ ਗੱਡੀ ਅਤੇ ਆਟੋ ਵਿਚਕਾਰ ਜ਼ਬਰਦਸਤ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ’ਚ 9 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਰਾਸ਼ਟਰੀ ਮਾਰਗ ’ਤੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅੰਮਿ੍ਤਸਰ ਤੋਂ ਪਠਾਨਕੋਟ ਜਾ ਰਹੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਨੇ ਪਿਛੋਂ ਦੀ ਆ ਰਹੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਆਟੋ ਪਲਟੀਆਂ ਖਾਂਦਾ ਹੋਇਆ ਸੜਕ ਦੇ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚ ਗਿਆ ਅਤੇ ਪੇੜ ਨਾਲ ਜਾ ਟਕਰਾ ਗਿਆ। ਆਟੋ ’ਚ ਬੈਠੀਆਂ ਸਾਰੀਆਂ ਸਵਾਰੀਆਂ ਅਤੇ ਨਾਲ-ਨਾਲ ਕਾਰ ਚਾਲਕ ਵੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਦੂਜੇ ਪਾਸੇ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਆਨਲਾਈਨ ਰਜਿਸਟਰੀ ਅਪੁਆਇੰਟਮੈਂਟ ਬਣੀ ਮੁਸੀਬਤ, ਪ੍ਰਸ਼ਾਸਨ 'ਤੇ ਠੋਕਿਆ 25 ਲੱਖ ਦਾ ਮੁਕੱਦਮਾ
NEXT STORY