ਸਰਹਾਲੀ ਕਲਾਂ, (ਮਨਜੀਤ ਸੰਧੂ)- ਸਥਾਨਕ ਕਾਲਜ ਦੇ ਇਕ ਵਿਦਿਆਰਥੀ ਨਿਸ਼ਾਨ ਬੀਰ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਨੱਥੂਚੱਕ ਕੱਲ ਕਰੀਬ 3 ਵਜੇ ਕਾਲਜ ਦੀ ਛੁੱਟੀ ਤੋਂ ਬਾਅਦ ਆਪਣੇ ਘਰ ਨੂੰ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਲੋਹਕਾ ਦੇ 6-7 ਨੌਜਵਾਨ ਪਿੰਡ ਸਰਾਲੀ ਮੰਡ ਤੋਂ ਕੈਰੋਂ ਦੇ ਰਸਤੇ ਵਿਚਕਾਰ ਆਪਣੇ ਮੋਟਰਸਾਈਕਲਾਂ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਖਡ਼੍ਹੇ ਸਨ। ਜਿਨ੍ਹਾਂ ਨੇ ਨਿਸ਼ਾਨ ਬੀਰ ਸਿੰਘ ਦੇ ਮਗਰ ਮੋਟਰਸਾਈਕਲ ਲੈ ਕੇ ਲਲਕਾਰੇ ਮਾਰਦੇ ਹੋਏ ਉਸਦੇ ਮੋਟਰਸਾਈਕਲ ਵਿਚ ਟੱਕਰ ਮਾਰ ਕੇ ਉਸਨੂੰ ਸਡ਼ਕ ਵਿਚਕਾਰ ਸੁੱਟ ਦਿੱਤਾ। ਵਿਦਿਆਰਥੀ ਨੇ ਆਪਣੀ ਜਾਨ ਬਚਾਉਣ ਲਈ ਜਦੋਂ ਖੇਤਾਂ ਵੱਲ ਭੱਜਣ ਲੱਗਾ ਤਾਂ ਹਥਿਆਰਬੰਦ ਨੌਜਵਾਨਾਂ ਨੇ ਦਿਨ-ਦਿਹਾਡ਼ੇ ਸ਼ਰੇਆਮ ਰਿਵਾਲਵਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਕ ਗੋਲੀ ਕਾਲਜ ਵਿਦਿਆਰਥੀ ਦੀ ਸੱਜੀ ਲੱਤ ਦੇ ਪੱਟ ਕੋਲ ਦੀ ਆਰ-ਪਾਰ ਹੋ ਗਈ। ਉਸਨੇ ਬਚਾਓ-ਬਚਾਓ ਦਾ ਰੌਲਾ ਪਾਇਆ । ਹਥਿਆਰਬੰਦ ਗੁੰਡੇ ਦਿਨ-ਦਿਹਾਡ਼ੇ ਗੁੰਡਾਗਰਦੀ ਕਰਦੇ ਹੋਏ ਬਡ਼ੇ ਅਰਾਮ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੇਰੇ ਗਲੇ ’ਚ ਪਾਈ ਸੋਨੇ ਦੀ ਚੇਨੀ ਤੇ ਨਕਦੀ ਲੈ ਕੇ ਫਰਾਰ ਹੋ ਗਏ। ਨਿਸ਼ਾਨਬੀਰ ਸਿੰਘ ਨੇ ਦੱਸਿਆ ਕਿ ਮੇਰੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਮੇਰੇ ਕੁਝ ਦੋਸਤਾਂ ਨੇ ਮੈਨੂੰ ਸਵਾਰੀ ਦਾ ਪ੍ਰਬੰਧ ਕਰਕੇ ਪਹਿਲਾਂ ਪੁਲਸ ਚੌਂਕੀ ਕੈਰੋਂ ਵਿਖੇ ਇਤਲਾਹ ਕੀਤੀ। ਮੇਰੇ ਗੋਲੀ ਲੱਗੀ ਹੋਣ ਕਰਕੇ ਪੁਲਸ ਨੇ ਮੈਨੂੰ ਕੈਰੋਂ ਹਸਪਤਾਲ ਦਾਖਲ ਕਰਵਾ ਦਿੱਤਾ। ਜਿਥੇ ਮੇਰਾ ਇਲਾਜ ਸ਼ੁਰੂ ਕੀਤਾ ਤੇ ਜ਼ਖਮ ਜ਼ਿਆਦਾ ਹੋਣ ਕਰਕੇ ਦੂਸਰਾ ਹਸਪਤਾਲ ’ਚ ਹੱਡੀਆਂ ਦੇ ਮਾਹਿਰ ਡਾਕਟਰ ਨਾ ਹੋਣ ਕਰਕੇ ਉਨ੍ਹਾਂ ਮੈਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਰੈਫਰ ਕਰ ਦਿੱਤਾ। ਇਸ ਸਬੰਧੀ ਜਦੋਂ ਪੁਲਸ ਚੌਂਕੀ ਕੈਰੋਂ ਦੇ ਇੰਚਾਰਜ ਏ. ਐੱਸ. ਆਈ. ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਿਨ-ਦਿਹਾਡ਼ੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਫਡ਼ਨ ਲਈ ਪੁਲਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਹ ਘਰ ਛੱਡ ਕੇ ਬਾਹਰ ਭੱਜ ਗਏ ਹਨ। ਕਾਲਜ ਵਿਦਿਆਰਥੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਐੱਸ. ਐੱਸ. ਪੀ. ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਦਿਨ-ਦਿਹਾਡ਼ੇ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਗੁੰਡਾਗਰਦੀ, ਲੁੱਟ ਘਸੁੱਟ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਤਾਂ ਜੋ ਲੋਕਾਂ ਵਿਚ ਪਾਈ ਦਹਿਸ਼ਤ ਖਤਮ ਹੋ ਸਕੇ। ਲੋਕ ਅਮਨ ਅਮਾਨ ਨਾਲ ਘਰੋਂ ਬਾਹਰ ਆ ਜਾ ਸਕਣ।
ਜਦੋਂ ਦਰਖਾਸਤ ਵਿਚ ਲਿਖੇ ਨੌਜਵਾਨ ਦੋਸ਼ੀਆਂ ਦੇ ਘਰ ਵਿਚ ਉਨ੍ਹਾਂ ਦਾ ਪੱਖ ਜਾਨਣ ਲਈ ਪੱਤਰਕਾਰਾਂ ਦੀ ਟੀਮ ਪੁੱਜੀ ਤਾਂ ਕੋਈ ਵੀ ਨੌਜਵਾਨ ਘਰ ਨਹੀਂ ਮਿਲਿਆ।
ਤੇਜ਼ ਰਫਤਾਰ ਬੱਸ ਚਾਲਕ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲਿਅਾ, ਲਡ਼ਕੀ ਦੀ ਮੌਤ
NEXT STORY