ਅੰਮ੍ਰਿਤਸਰ,(ਜਸ਼ਨ)- ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਉਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਫਡ਼ਿਆ। ਪੁਲਸ ਚੌਕੀ ਲਾਰੈਂਸ ਰੋਡ ਤੇ ਸਰਕਟ ਹਾਊਸ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ।
ਕੇਸ ਨੰਬਰ 1- ਥਾਣਾ ਸਿਵਲ ਲਾਈਨ ਦੀ ਪੁਲਸ ਨੇ ਅਰਜੁਨ ਕੁਮਾਰ ਤੁਲੀ ਵਾਸੀ ਦਸਮੇਸ਼ ਨਗਰ ਕੋਟ ਖਾਲਸਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਸੀ ਕਿ ਉਹ 17/11 ਨੂੰ ਰਾਤ ਨੂੰ ਕਰੀਬ 9.15 ਵਜੇ ਲਿਬਰਟੀ ਮਾਰਕੀਟ ਤੋਂ ਆਟੋ ’ਚ ਜਾ ਰਿਹਾ ਸੀ ਤਾਂ ਇਸ ਦੌਰਾਨ 5 ਨੌਜਵਾਨਾਂ ਨੇ ਉਸ ਨੂੰ ਇਕ ਹੋਰ ਆਟੋ ਵਿਚ ਜ਼ਬਰਦਸਤੀ ਪਾ ਲਿਆ ਅਤੇ ਉਸ ਤੋਂ 1200 ਰੁਪਏ ਖੋਹ ਲਏ। ਇਸ ’ਤੇ 18/11 ਨੂੰ ਚੌਕੀ ਇੰਚਾਰਜ ਸਰਕਟ ਹਾਊਸ ਦੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਮੁਖਬਰ ਦੀ ਜਾਣਕਾਰੀ ’ਤੇ 2 ਮੁਲਜ਼ਮਾਂ ਸਿਕੰਦਰ ਕੁਮਾਰ ਪੁੱਤਰ ਸਵ. ਜਸਵੰਤ ਸਿੰਘ ਵਾਸੀ ਰਾਮਤੀਰਥ ਰੋਡ ਤੇ ਜਗਦੀਪ ਸਿੰਘ ਪੁੱਤਰ ਸਵ. ਹਰਦੀਪ ਸਿੰਘ ਵਾਸੀ ਪਿੰਡ ਮਾਹਲ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ’ਚ ਪ੍ਰਯੋਗ ਕੀਤੇ ਆਟੋ ਨੂੰ ਕਾਬੂ ਕੀਤਾ ਸੀ। ਉਕਤ ਦੋਵਾਂ ਮੁਲਜ਼ਮਾਂ ਨੇ ਰਿਮਾਂਡ ਦੌਰਾਨ ਪੁੱਛਗਿਛ ਵਿਚ ਬਾਕੀ ਮੁਲਜ਼ਮਾਂ ਦੇ ਨਾਂ ਹੀਰਾ ਵਾਸੀ ਗਵਾਲਮੰਡੀ, ਰਾਹੁਲ ਕੁਮਾਰ ਵਾਸੀ ਗਵਾਲ ਮੰਡੀ, ਬਿੱਟੂ ਦਾਣਾ ਵਾਸੀ ਗਵਾਲ ਮੰਡੀ ਤੇ ਨਿੱਕਾ ਸਿੰਘ ਕਾਲੋਨੀ ਦੇ ਇਕ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ। ਇਹ ਸਾਰੇ ਮੁਲਜ਼ਮ ਨਸ਼ੇ ਦੀ ਪੂਰਤੀ ਲਈ ਮਿਲ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਕੇਸ ਨੰਬਰ 2- ਥਾਣਾ ਸਿਵਲ ਲਾਈਨ ਦੀ ਪੁਲਸ ਨੇ ਇਕ ਮਾਮਲੇ ’ਚ ਲੋਡ਼ੀਂਦੇ ਅਨੂਪ ਸਿੰਘ ਵਾਸੀ ਨਿਊ ਪ੍ਰਤਾਪ ਨਗਰ ਨੂੰ ਸੈਂਟਰਲ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਤਾਂ ਉਸ ਨੇ 3 ਮਾਮਲਿਆਂ ਵਿਚ ਸ਼ਮੂਲੀਅਤ ਕਬੂਲਦਿਆਂ ਦੱਸਿਆ ਕਿ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਸ ਤੋਂ 3 ਸੋਨੇ ਦੀਆਂ ਚੇਨਾਂ ਵੀ ਬਰਾਮਦ ਹੋਈਆਂ ਹਨ। ਪੁਲਸ ਉਸ ਤੋਂ ਪੁੱਛਗਿਛ ਕਰ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਕੇਂਦਰੀ ਜ਼ੇਲ 'ਚ ਕਰਵਾਇਆ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
NEXT STORY