ਅੰਮ੍ਰਿਤਸਰ (ਜਸ਼ਨ)-ਵਧੀਕ ਜ਼ਿਲਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ (ਪੋਕਸੋ ਅਦਾਲਤ)-ਕਮ-ਫਾਸਟ ਟਰੈਕ ਅਦਾਲਤ, ਅੰਮ੍ਰਿਤਸਰ ਵੱਲੋਂ ਦੋਸ਼ੀ ਜਤਿੰਦਰ ਸਿੰਘ ਉਰਫ ਜੇ. ਕੇ. ਪੁੱਤਰ ਤਰਸੇਮ ਸਿੰਘ ਵਾਸੀ ਮਹਿਤਾ, ਅੰਮ੍ਰਿਤਸਰ ਨੂੰ ਐੱਫ. ਆਈ. ਆਰ. ਨੰਬਰ 51/2024 ਅਧੀਨ ਧਾਰਾ 376 ਭਾਰਤੀ ਦੰਡ ਸੰਹਿਤਾ ਅਤੇ 4 ਪੋਕਸੋ ਐਕਟ, ਥਾਣਾ ਮਹਿਤਾ ਦੇ ਕੇਸ ਵਿਚ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਕੈਦ ਅਤੇ 40,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ: ਆਸਟ੍ਰੇਲੀਆ ਜਾਣ ਤੋਂ ਰੋਕਣ ’ਤੇ ਧੀ ਨੇ ਪਿਓ ਨੂੰ ਮਾਰੀ ਗੋਲੀ
ਅਦਾਲਤ ਵਿਚ ਪੇਸ਼ ਤੱਥਾਂ ਅਨੁਸਾਰ ਨਾਬਾਲਗ ਪੀੜਤ ਲੜਕੀ ਆਪਣੇ ਮਾਮੇ ਦੇ ਘਰ ਰਹਿਣ ਲਈ ਗਈ ਹੋਈ ਸੀ। ਦੋਸ਼ੀ ਜਤਿੰਦਰ ਸਿੰਘ ਉਰਫ ਜੇ. ਕੇ. ਉਸ ਦੇ ਮਾਮੇ ਦੇ ਘਰ ਦੇ ਨੇੜੇ ਰਹਿੰਦਾ ਸੀ ਅਤੇ ਉਸਦਾ ਪੀੜਤਾ ਦੇ ਮਾਮੇ ਦੇ ਘਰ ਆਉਣਾ-ਜਾਣਾ ਸੀ, ਜਿਸ ਕਾਰਨ ਉਹ ਪੀੜਤਾ ਦੇ ਸੰਪਰਕ ਵਿਚ ਆਇਆ। ਦੋਸ਼ੀ ਨੇ ਪੀੜਤਾ ਨਾਲ ਗੱਲਬਾਤ ਕਰਨ ਲਈ ਉਸ ਨੂੰ ਮੋਬਾਈਲ ਫੋਨ ਵੀ ਲੈ ਕੇ ਦਿੱਤਾ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਸ਼ੁਰੂ, ਰਵਨੀਤ ਬਿੱਟੂ ਨੇ ਕੀਤਾ ਉਦਘਾਟਨ
21 ਜੂਨ 2024 ਨੂੰ ਦੋਸ਼ੀ ਪੀੜਤਾ ਦੇ ਮਾਮੇ ਦੇ ਘਰ ਆਇਆ ਅਤੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਮਹਿਤਾ ਚੌਕ ਤੋਂ ਜੁੱਤੀ ਲੈ ਕੇ ਦੇਣ ਦੇ ਬਹਾਨੇ ਬਾਬਾ ਬਕਾਲਾ ਸਥਿਤ ਇਕ ਹੋਟਲ ਵਿਚ ਲੈ ਗਿਆ, ਜਿੱਥੇ ਉਸ ਨੇ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ। ਇਸ ਘਟਨਾ ਕਾਰਨ ਪੀੜਤਾ ਦੀ ਸਿਹਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਅਦਾਲਤ ਵੱਲੋਂ ਆਪਣੇ ਫੈਸਲੇ ਵਿਚ ਕਿਹਾ ਗਿਆ ਕਿ ਇਸ ਸਜ਼ਾ ਦਾ ਉਦੇਸ਼ ਸਮਾਜ ਵਿਚ ਇਹ ਸਖ਼ਤ ਸੁਨੇਹਾ ਦੇਣਾ ਹੈ ਕਿ ਭਵਿੱਖ ਵਿਚ ਕਿਸੇ ਵੀ ਨਾਬਾਲਗ ਬੱਚੇ ਨਾਲ ਅਜਿਹੀ ਘਿਨਾਉਣੀ ਘਟਨਾ ਨਾ ਵਾਪਰੇ ਅਤੇ ਅਜਿਹੇ ਅਪਰਾਧ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚੇਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ
NEXT STORY