ਅੰਮ੍ਰਿਤਸਰ, (ਇੰਦਰਜੀਤ)— ਥਾਣਾ ਡੀ-ਡਵੀਜ਼ਨ ਅਧੀਨ ਆਉਂਦੇ ਖੇਤਰ ਲੋਹਗੜ੍ਹ ਗੇਟ 'ਚ ਬੀਤੀ ਰਾਤ 10 ਵਜੇ ਦੇ ਕਰੀਬ ਬੇਕਾਬੂ ਕਾਰ ਦੀ ਲਪੇਟ 'ਚ ਆਉਣ ਨਾਲ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਪੁਲਸ ਨੇ ਕਾਰ ਚਾਲਕ ਪ੍ਰਸ਼ਾਂਤ ਮੋਹਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਜੋਤੀ ਨਾਂ ਦੇ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਦਾ ਭਰਾ ਮਿੱਠੂ ਪੁੱਤਰ ਰਾਜ ਕੁਮਾਰ ਵਾਸੀ ਨੀਵਾਂ ਪਾਸਾ ਅੰਨਗੜ੍ਹ ਜੋ ਕਿ ਰਿਕਸ਼ਾ ਚਾਲਕ ਹੈ, 29 ਨਵੰਬਰ ਦੀ ਰਾਤ ਨੂੰ ਘਰ ਵਾਪਸ ਨਹੀਂ ਆਇਆ। ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਣਪਛਾਤੇ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ ਤੇ ਉਹ ਜ਼ਖਮੀ ਹੋ ਗਿਆ ਹੈ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਕਾਰ ਚਾਲਕ ਲੋਹਗੜ੍ਹ ਚੌਕ ਕੋਲ ਆਇਆ ਤਾਂ ਉਸ ਦੀ ਬਲੱਡ ਸ਼ੂਗਰ ਘੱਟ ਗਈ ਸੀ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਰਿਕਸ਼ਾ ਚਾਲਕ ਉਸ ਦੀ ਲਪੇਟ 'ਚ ਆ ਗਿਆ।
23ਵੇਂ ਦਿਨ 1745 ਸ਼ਰਧਾਲੂਆਂ ਨੇ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ
NEXT STORY