ਅੰਮ੍ਰਿਤਸਰ, (ਅਰਵਿੰਦਰ ਵੜੈਚ)- ਮੰਦਰ ਤੋਂ ਮੱਥਾ ਟੇਕ ਕੇ ਸਰਕਾਰੀ ਕੁਆਟਰ ਵਾਪਸ ਜਾ ਰਹੀ ਰਾਮਪਤੀ ਪਤਨੀ ਰਾਮ ਬੋਧ ਦੀ ਕਰੇਨ ਹੇਠਾਂ ਕੁਚਲੇ ਜਾਣ ਉਪਰੰਤ ਮੌਕੇ ਤੇ ਮੌਤ ਹੋ ਗਈ। ਪੁਲਸ ਥਾਣਾ ਸਦਰ ਨੇ ਮਾਮਲਾ ਦਰਜ ਕਰਕੇ ਕਰੇਨ ਵਾਹਨ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਪੁੱਤਰ ਚਾਨਕਾ ਪ੍ਰਸਾਦ, ਕਾਨਕਾ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਸ੍ਰੀ ਗੰਗਾਹਰ ਸਨਾਤਨ ਧਰਮ ਮੰਦਰ ਗੰਡਾ ਸਿੰਘ ਵਾਲਾ ਤੋਂ ਮੱਥਾ ਟੇਕ ਕੇ ਪਾਵਰ ਕਾਲੋਨੀ ਮਜੀਠਾ ਰੋਡ ਸਥਿਤ ਕੁਆਟਰ ਨੰਬਰ 191 ਜਾ ਰਹੀ ਸੀ ਕਿ ਪਾਵਰ ਕਾਲੋਨੀ ਅੰਦਰ ਮਜੀਠਾ ਰੋਡ ਤੇ ਆਉਂਦੇ ਕਰੇਨ ਨੰਬਰ ਆਰ.ਜੇ.14 ਟੀ.ਸੀ 0348 ਹੇਠਾਂ ਬੁਰੀ ਤਰ੍ਹਾਂ ਕੁਚਲੇ ਜਾਣ ਉਪਰੰਤ ਮੌਕੇ ਤੇ ਮੌਤ ਹੋ ਗਈ, ਜਦਕਿ ਕਰੇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਬਟਾਲਾ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
NEXT STORY