ਦੀਨਾਨਗਰ (ਦੀਪਕ ਕੁਮਾਰ) : ਪਠਾਨਕੋਟ-ਦੀਨਾਨਗਰ ਰੇਲ ਸੈਕਸ਼ਨ ਤੇ ਪੈਂਦੇ ਪਿੰਡ ਜਖੜਪਿੰਡੀ ਤਾਰਾਗੜ੍ਹ ਫਾਟਕ ਨੇੜੇ ਅੰਮ੍ਰਿਤਸਰ ਜਾ ਰਹੀ ਰਾਵੀ ਐਕਸਪ੍ਰੈਸ ਟਰੇਨ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਜਾਂਚ ਅਧਿਕਾਰੀ ਨੱਥਾ ਸਿੰਘ ਨੇ ਦੱਸਿਆ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਸੱਜੀ ਬਾਂਹ 'ਤੇ ਡੀ.ਕੇ.ਐੱਮ ਲਿਖਿਆ ਹੋਇਆ ਹੈ। ਲਾਸ਼ ਦੀ ਪਛਾਣ ਲਈ ਉਸ 72 ਘੰਟਿਆਂ ਤੱਕ ਸਿਵਲ ਹਸਪਤਾਲ ਗੁਰਦਾਸਪੁਰ ਦੀ ਮੌਰਚਰੀ 'ਚ ਰਖਵਾ ਦਿੱਤਾ ਗਿਆ ਹੈ।
Punjab Wrap Up : ਪੜ੍ਹੋ 10 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY