ਤਰਨਤਾਰਨ (ਰਾਜੂ): ਪੁਲਸ ਨੇ ਦਾਜ ਜ਼ਿਆਦਾ ਨਾ ਲਿਆਉਣ 'ਤੇ ਆਪਣੀ ਪਤਨੀ ਨਾਲ ਕੁੱਟਮਾਰ ਕਰਕੇ ਉਸਨੂੰ ਘਰੋਂ ਕੱਢ ਦੇਣ 'ਤੇ ਪਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਅਰਸ਼ਦੀਪ ਕੌਰ ਪੁੱਤਰੀ ਸਰਦੂਲ ਸਿੰਘ ਵਾਸੀ ਕਾਲੇਕੇ ਉਤਾੜ ਨੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਸ਼ਾਦੀ 2 ਸਾਲ ਪਹਿਲਾਂ ਜਰਨੈਲ ਸਿੰਘ ਉਰਫ ਜਰਮਲ ਪੁੱਤਰ ਨਿਸ਼ਾਨ ਸਿੰਘ ਵਾਸੀ ਵਾਰਡ ਨੰਬਰ 13 ਪੱਟੀ ਨਾਲ ਹੋਈ ਸੀ। ਉਸਦੇ ਮਾਤਾ-ਪਿਤਾ ਨੇ ਆਪਣੀ ਹੈਸਿਅਤ ਤੋਂ ਵੱਧ ਉਸਨੂੰ ਦਾਜ ਦਿੱਤਾ ਸੀ। ਉਸਦਾ ਪਤੀ ਵਿਆਹ ਤੋਂ ਕੁਝ ਸਮੇਂ ਬਾਅਦ ਉਸਨੂੰ ਕਹਿਣ ਲੱਗਾ ਕਿ ਉਸਨੇ ਦਾਜ ਘੱਟ ਲਿਆਂਦਾ ਹੈ ਅਤੇ ਉਸ ਨਾਲ ਮਾਰਕੁੱਟ ਕਰਨ ਲੱਗ ਪਿਆ।
ਅਰਸ਼ਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਉਸਨੂੰ ਕਹਿਣ ਲੱਗਾ ਕਿ ਉਸਨੇ ਵਿਦੇਸ਼ ਜਾਣਾ ਹੈ ਉਹ ਆਪਣੇ ਮਾਤਾ-ਪਿਤਾ ਤੋਂ 5 ਲੱਖ ਰੁਪਏ ਲੈ ਕੇ ਆਵੇ। ਨਾ ਕਰਨ 'ਤੇ ਉਸਦੇ ਪਤੀ ਨੇ ਉਸਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਇਸ ਸਬੰਧੀ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਪੀੜ੍ਹਤਾ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਹੀਦਾਂ ਦੇ ਪਰਿਵਾਰਾਂ ਦੀ ਵਿਧਾਇਕ ਜੋਗਿੰਦਪਾਲ ਨੇ ਫੜੀ ਬਾਂਹ (ਵੀਡੀਓ)
NEXT STORY