ਝਬਾਲ(ਨਰਿੰਦਰ)— ਝਬਾਲ ਨੇੜੇ ਮੂੰਹ ਬੰਨੀ ਆਲਟੋ ਕਾਰ 'ਤੇ ਆਏ ਕੁਝ ਹਥਿਆਰਬੰਦ ਵਿਆਕਤੀਆਂ ਨੇ ਕਿਰਾਏ ਦੇ ਆਟੋ 'ਤੇ ਪਰਿਵਾਰ ਸਮੇਤ ਡਿਊਟੀ 'ਤੇ ਜਾ ਰਹੇ ਇਕ ਬੀ.ਐੱਸ.ਐੱਫ. ਦੇ ਜਵਾਨ ਨੂੰ ਰਸਤੇ ਵਿਚ ਰੋਕ ਲਿਆ। ਉਸ ਕੋਲੋਂ ਹਥਿਆਰਾਂ ਦੀ ਨੋਕ 'ਤੇ ਸੋਨਾ, ਨਗਦੀ ਤੇ ਮੋਬਾਇਲ ਖੋਹਣ ਉਪਰੰਤ ਛੋਟੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜੋ ਸਫਲ ਨਹੀਂ ਹੋ ਸਕੀ। ਅੱਡਾ ਝਬਾਲ ਵਿਖੇ ਪੁਲਸ ਥਾਣੇ ਵਿਚ ਦਰਖਾਸਤ ਦੇਣ ਉਪਰੰਤ ਬੀ.ਐੱਸ.ਐੱਫ. ਦੇ ਜਵਾਨ ਬੋਪੀ ਬਿਸਵਾਅ ਜੋ ਅਮਰਕੋਟ ਵਿਖੇ ਡਿਊਟੀ ਕਰ ਰਿਹਾ ਹੈ, ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਛੁੱਟੀ ਕੱਟ ਕੇ ਆਪਣੇ ਪਰਿਵਾਰ ਸਮੇਤ ਵਾਪਸ ਅੰਮ੍ਰਿਤਸਰ ਵਿਖੇ ਟਰੇਨ ਰਾਹੀਂ ਪਹੁੰਚਿਆ ਤਾਂ ਰਾਤ ਹੋਣ ਕਰਕੇ ਉਸ ਨੇ ਸ਼ਟੇਸ਼ਨ ਤੋਂ ਇਕ ਆਟੋ ਕਿਰਾਏ 'ਤੇ ਲੈ ਲਿਆ। ਰਸਤੇ ਵਿਚ ਆਟੋ ਵਾਲੇ ਨੇ ਕਿਸੇ ਵਿਅਕਤੀ ਨਾਲ ਪੰਜਾਬੀ ਵਿਚ ਗੱਲ ਕੀਤੀ। ਉਸ ਤੋਂ ਬਾਅਦ ਮੇਰੇ ਕਹਿਣ ਦੇ ਬਾਵਜੂਦ ਵੀ ਉਹ ਹੋਲੀ-ਹੋਲੀ ਆਟੋ ਚਲਾਉਂਦਾ ਰਿਹਾ।
ਫਿਰ ਜਦੋਂ ਅਸੀਂ ਪਿੰਡ ਮੰਨਣ ਨੇੜੇ ਪਹੁੰਚੇ ਤਾਂ ਬਿਨਾਂ ਨੰਬਰ ਪਲੇਟ 'ਦੇ ਇਕ ਆਲਟੋਕਾਰ ਆਈ। ਉਸ ਵਿਚ ਹਥਿਆਰਾਂ ਨਾਲ ਲੈਸ ਚਾਰ–ਪੰਜ ਵਿਅਕਤੀ ਸਵਾਰ ਸਨਾ ਜਿਨ੍ਹਾਂ ਨੇ ਮੂੰਹ ਪੂਰੀ ਤਰ੍ਹਾਂ ਬੰਨ੍ਹੇ ਹੋਏ ਸਨ, ਨੇ ਸਾਡਾ ਬੈਗ ਜਿਸ ਵਿਚ ਕੱਪੜੇ, ਜ਼ਰੂਰੀ ਕਾਗਜ਼, ਨਗਦੀ, ਸੋਨੇ ਦਾ ਸਮਾਨ ਅਤੇ ਮੋਬਾਇਲ ਖੋਹ ਲਿਆ। ਇਸ ਤੋਂ ਇਲਾਵਾ ਜਾਂਦੇ ਹੋਏ ਮੇਰੇ ਛੋਟੇ ਬੱਚੇ ਨੂੰ ਮੇਰੀ ਪਤਨੀ ਕੋਲੋਂ ਜ਼ਬਰਦਸਤੀ ਖੋਹਣ ਲੱਗ ਪਏ ਪਰ ਉਸ ਵਲੋਂ ਬੱਚਾ ਨਾ ਛੱਡਣ ਕਰਕੇ ਤੇ ਰੋਲਾ ਪਾਉਣ ਕਾਰਨ ਉਹ ਸਮਾਨ ਲੈ ਕੇ ਫਰਾਰ ਹੋ ਗਏ। ਜਿਸ ਦੀ ਸੂਚਨਾ ਅਸੀਂ ਝਬਾਲ ਥਾਣੇ ਦੇ ਦਿੱਤੀ ਹੈ ਅਤੇ ਪੁਲਸ ਨੇ ਸ਼ੱਕ ਦੇ ਅਧਾਰ 'ਤੇ ਆਟੋ ਵਾਲੇ ਨੂੰ ਥਾਣੇ ਬਿਠਾ ਲਿਆ ਹੈ।
ਸਿੱਧੂ ਦੀ ਸ਼ਵੇਤ ਮਲਿਕ ਨੂੰ ਚੁਣੌਤੀ : ਕਤਿਓਂ ਵੀ ਕੌਂਸਲਰ ਦੀ ਹੀ ਚੋਣ ਜਿੱਤ ਕੇ ਦਿਖਾਉਣ ਮਲਿਕ
NEXT STORY