ਅੰਮ੍ਰਿਤਸਰ, (ਦਲਜੀਤ)- ਸਵਾਈਨ ਫਲੂ ਤੋਂ ਪੀਡ਼ਤ ਗੁਰਦਾਸਪੁਰ ਦੀ ਬੀਰ ਕੌਰ ਦੀ ਇਲਾਜ ਦੌਰਾਨ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਹੈ। ਸਿਹਤ ਵਿਭਾਗ ਨੇ ਮਾਮਲੇ ਦੀ ਪੁਸ਼ਟੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 55 ਸਾਲਾ ਬੀਰ ਕੌਰ 3 ਦਿਨਾਂ ਤੋਂ ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਦਾਖਲ ਸੀ, ਜਿਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬ ’ਚ ਸਵਾਈਨ ਫਲੂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 6 ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਸਵਾਈਨ ਫਲੂ ਦਾ ਵਾਇਰਸ ਬਜ਼ੁਰਗਾਂ ਨੂੰ ਬਡ਼ੀ ਅਾਸਾਨੀ ਨਾਲ ਆਪਣੀ ਗ੍ਰਿਫਤ ’ਚ ਲੈਂਦਾ ਹੈ।
ਨਾਜਾਇਜ਼ ਕਬਜ਼ੇ ਰਾਹਗੀਰਾਂ ਲਈ ਬਣੇ ਪ੍ਰੇਸ਼ਾਨੀ ਦਾ ਸਬੱਬ
NEXT STORY