ਗੁਰਦਾਸਪੁਰ/ਦੋਰਾਂਗਲਾ (ਵਿਨੋਦ/ਨੰਦਾ) - ਵਿਦੇਸ਼ ਭੇਜਣ ਦੇ ਨਾਂ 'ਤੇ 5 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਦੋਰਾਂਗਲਾ ਦੀ ਪੁਲਸ ਨੇ 3 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋਰਾਂਗਲਾ ਪੁਲਸ ਸਟੇਸ਼ਨ ਦੇ ਇੰਚਾਰਜ਼ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀੜਤ ਤਰਸੇਮ ਲਾਲ ਪੁੱਤਰ ਅਮਰਨਾਥ ਨੇ 17-9-2018 ਨੂੰ ਪੁਲਸ ਮੁਖੀ ਇੰਵੈਸਟੀਗੇਸਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀ ਗੁਰਿੰਦਰ ਸਿੰਘ ਗਿਲ, ਪਰਮਿੰਦਰ ਸਿੰਘ ਗਿਲ ਨਿਵਾਸੀ ਕਸਬਾ ਫਤਿਹਗੜ੍ਹ ਚੂੜੀਆ ਅਤੇ ਹਰਪ੍ਰੀਤ ਸਿੰਘ ਨਿਵਾਸੀ ਅੰਮ੍ਰਿਤਸਰ ਨੇ ਉਸ ਦੇ ਲੜਕੇ ਆਕਾਸ਼ਦੀਪ ਸਿੰਘ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 5 ਲੱਖ 50 ਹਜ਼ਾਰ ਰੁਪਏ ਅਤੇ ਪਾਸਪੋਰਟ ਲੈ ਲਿਆ ਪਰ ਉਕਤ ਦੋਸ਼ੀ ਨਾ ਤਾਂ ਆਕਾਸ਼ਦੀਪ ਨੂੰ ਅਮਰੀਕਾ ਭੇਜ ਸਕੇ ਅਤੇ ਨਾ ਹੀ ਹੁਣ ਸਾਡੇ ਪੈਸੇ ਵਾਪਸ ਕਰਨ ਦਾ ਨਾਂ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਦੀਨਾਨਗਰ ਮਨੋਜ ਕੁਮਾਰ ਵਲੋਂ ਕੀਤੀ ਗਈ, ਜਿਨ੍ਹਾਂ ਨੇ ਜਾਂਚ ਰਿਪੋਰਟ ਦੇ ਆਧਾਰ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ।
10 ਕਰੋੜ ਨਾਲ ਬਦਲੇਗੀ ਹਲਕਾ ਖੇਮਕਰਨ ਦੇ ਪਿੰਡਾਂ ਦੀ ਨੁਹਾਰ : ਭੁੱਲਰ
NEXT STORY