ਗੁਰਦਾਸਪੁਰ (ਹਰਮਨਪ੍ਰੀਤ) : ਬੀਤੀ ਰਾਤ 12 ਵਜੇ ਸੰਗਲਪੁਰ ਰੋਡ 'ਤੇ ਸਥਿਤ ਇਕ ਤੇਜ਼ ਰਫਤਾਰ ਬਲੈਰੋ ਕਾਰਨ ਨੇ ਬਿਜਲੀ ਦੇ 2 ਖੰਭੇ ਤੋੜਨ ਤੋਂ ਇਲਾਵਾ ਮੀਟਰਾਂ ਵਾਲੇ ਬਕਸੇ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਦੇ ਚੱਲਦਿਆਂ 2 ਟਰਾਂਸਫਾਰਮਰਾਂ ਦੀ ਸਪਲਾਈ ਠੱਪ ਹੋ ਗਈ। ਪਾਵਰਕਾਮ ਦੇ ਜੇ. ਈ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਇਕ ਬਲੈਰੋ ਗੱਡੀ ਨੇ ਬਿਜਲੀ ਦੇ 2 ਕੰਭੇ ਤੋੜ ਦਿੱਤੇ, ਜਿਸ ਨਾਲ ਤਾਰਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ। ਇਸ ਦੇ ਨਾਲ ਹੀ ਖੰਭਿਆਂ ਦੇ ਨੇੜੇ ਲੱਗਾ 20 ਮੀਟਰਾਂ ਵਾਲਾ ਬਕਸਾ ਵੀ ਇਸ ਗੱਡੀ ਦੀ ਲਪੇਟ 'ਚ ਆ ਕੇ ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਤਾਰਾਂ ਇੰਨੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ ਕਿ ਨੇੜਲੇ 2 ਟਰਾਂਸਫਾਰਮਾਂ ਦੀ ਸਪਲਾਈ ਕੱਟ ਕੇ ਬਾਕੀ ਦਾ ਫੀਡਰ ਚਾਲੂ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਸ ਗੱਡੀ ਨੇ ਸੜਕ ਕਿਨਾਰੇ ਖੜ੍ਹੀ ਇਕ ਹੋਰ ਕਾਰ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਇਹ ਬਲੈਰੋ ਗੱਡੀ ਕਾਹਨੂੰਵਾਨ ਚੌਂਕ ਸਥਿਤ ਇਕ ਡੇਅਰੀ ਦੀ ਸੀ, ਜੋ ਜੰਮੂ ਤੋਂ ਪਨੀਰ ਛੱਡ ਕੇ ਵਾਪਸ ਆ ਰਹੀ ਸੀ। ਗੱਡੀ 'ਚ ਸਵਾਰ 2 ਵਿਅਕਤੀਆਂ 'ਚੋਂ ਪੁਲਸ ਨੇ ਇਕ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਹੈ।
ਸਬੰਧਤ ਡਿਊਟੀ ਅਫਸਰ ਨੇ ਦੱਸਿਆ ਕਿ ਪਾਵਰਕਾਮ ਵਲੋਂ ਉਨ੍ਹਾਂ ਨੂੰ ਨੁਕਸਾਨ ਸਬੰਧੀ ਸ਼ਿਕਾਇਤ ਕੀਤੀ ਗਈ ਹੈ ਤੇ ਜੇਕਰ ਗੱਡੀ ਦੇ ਮਾਲਕਾਂ ਨੇ ਪਾਵਰਕਾਮ ਦੇ ਹੋਏ ਨੁਕਸਾਨ ਦੀ ਭਰਪਾਈ ਨਾ ਕੀਤੀ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇ. ਈ. ਰਾਜ ਕੁਮਾਰ ਨੇ ਕਿਹਾ ਕਿ ਸੋਮਵਾਰ ਤੱਕ ਆਸਟੀਮੈਟ ਤਿਆਰ ਕਰਕੇ ਸਾਰਾ ਨੁਕਸਾਨ ਗੱਡੀ ਮਾਲਕਾਂ ਕੋਲੋਂ ਵਸੂਲਿਆ ਜਾਵੇਗਾ।
ਜੱਥੇਦਾਰ ਪੱਖੋਕੇ ਨੇ ਗੁਰਦੁਆਰਾ ਸ਼ਹੀਦ ਸਿੰਘਾਂ ਕਮੇਟੀ ਨੂੰ 50 ਹਜ਼ਾਰ ਦਾ ਚੈੱਕ ਕੀਤਾ ਭੇਂਟ
NEXT STORY