ਗੁਰਦਾਸਪੁਰ (ਵਿਨੋਦ, ਹਰਮਨ) : ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਇਕ ਕਾਰ ਚਾਲਕ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਗੁਰਦਾਸਪੁਰ ਦੀ ਟੀਮ ਨੇ ਭੱਲੇਚੱਕ ਕਲੋਨੀ ਨੇੜੇ ਹਨੂੰਮਾਨ ਮੰਦਰ ਤੋਂ ਸਾਹਿਲ ਨੰਦਾ ਉਰਫ ਬਿੱਲਾ ਵਾਸੀ ਗੁਰਦਾਸਪੁਰ ਨੂੰ ਇਕ ਕਾਰ ਨੰਬਰ ਪੀ. ਬੀ 06-ਵਾਈ-5589 ਸਮੇਤ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਇਸੇ ਦੌਰਾਨ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 2400 ਨਸ਼ੇ ਵਾਲੀਆਂ ਗੋਲੀਆਂ ਅਤੇ 3100 ਕੈਪਸੂਲ ਬਰਾਮਦ ਕੀਤੇ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋਂ : ਕੁਦਰਤ ਦਾ ਕਹਿਰ : ਹਨੇਰੀ ਕਾਰਨ ਡਿੱਗੀ ਸਕੂਲ ਦੀ ਕੰਧ, ਦੋ ਲੋਕਾਂ ਦੀ ਮੌਤ
ਕੁਦਰਤ ਦਾ ਕਹਿਰ : ਹਨੇਰੀ ਕਾਰਨ ਡਿੱਗੀ ਸਕੂਲ ਦੀ ਕੰਧ, ਦੋ ਲੋਕਾਂ ਦੀ ਮੌਤ
NEXT STORY