ਗੁਰਦਾਸਪੁਰ (ਵਿਨੋਦ) : ਸਥਾਨਕ ਗੀਤਾ ਭਵਨ ਰੋਡ 'ਤੇ ਇਕ ਬਿਜਲੀ ਦੇ ਪੋਲ 'ਤੇ ਫੈਲੀਆਂ ਬਿਜਲੀ ਦੀਆਂ ਤਾਰਾਂ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸਬੰਧੀ ਇਸ ਪੋਲ ਦੇ ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਤੇ ਐੱਸ.ਡੀ.ਓ. ਨੂੰ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਕੀਤਾ ਜਾ ਰਿਹਾ ਹੈ।
ਗੀਤਾ ਭਵਨ ਰੋਡ ਸਥਿਤ ਮਹਾਜਨ ਗਾਰਮੈਂਟਸ ਦੁਕਾਨ ਮਾਲਕ ਵਿਸ਼ੂ ਮਹਾਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਦੁਕਾਨ ਗੀਤਾ ਭਵਨ ਰੋਡ 'ਤੇ ਸਥਿਤ ਹੈ। ਉਸ ਦੀ ਦੁਕਾਨ ਦੇ ਬਾਹਰ ਇਕ ਬਿਜਲੀ ਦਾ ਪੋਲ ਲੱਗਾ ਹੋਇਆ ਹੈ ਅਤੇ ਉਸ ਦੀ ਦੁਕਾਨ ਦਾ ਸ਼ਟਰ ਪੋਲ ਦੇ ਨੇੜੇ ਹੈ। ਇਸ ਪੋਲ 'ਤੇ ਪਤਾ ਨਹੀਂ ਕਿਥੋਂ-ਕਿਥੋਂ ਦੀਆਂ ਬਿਜਲੀ ਤਾਰਾਂ ਲਾਈਆਂ ਹੋਈਆਂ ਹਨ। ਜਿਸ ਕਾਰਨ ਇਹ ਪੋਲ ਘੱਟ ਤੇ ਬਿਜਲੀ ਘਰ ਜ਼ਿਆਦਾ ਲਗਦਾ ਹੈ। ਇਸ ਪੋਲ 'ਤੇ ਹਨੇਰੀ ਆਦਿ ਆਉਣ 'ਤੇ ਸਪਾਰਕਿੰਗ ਹੁੰਦੀ ਰਹਿੰਦੀ ਹੈ।
ਇਸ ਸਬੰਧੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਤੇ ਐੱਸ.ਡੀ.ਓ. ਨੂੰ ਲਿਖਤੀ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋ ਰਿਹਾ ਹੈ, ਜਦਕਿ ਪੋਲ 'ਤੇ ਲੱਗੀਆਂ ਤਾਰਾਂ ਨੂੰ ਦੇਖ ਕੇ ਹੀ ਡਰ ਲਗਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਦੁਕਾਨਦਾਰ ਇਸ ਤਰ੍ਹਾਂ ਨਾਲ ਪੋਲ 'ਤੇ ਲੱਗੀਆਂ ਤਾਰਾਂ ਕਾਰਨ ਪ੍ਰੇਸ਼ਾਨ ਹਨ।
Punjab Wrap Up : ਪੜ੍ਹੋ 22 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY