ਅੰਮ੍ਰਿਤਸਰ (ਅਨਜਾਣ): ਰਾਜਨੀਤਕ ਰੰਜਿਸ਼ ਤਹਿਤ ਹਲਕਾ ਅਟਾਰੀ ਪਿੰਡ ਜਠੌਲ ਦੇ ਸਰਪੰਚ ਗੁਰਸਿਮਰਨਜੀਤ ਸਿੰਘ ਮਾਨ 'ਤੇ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦਿਹਾਤੀ ਦੇ ਪੀ.ਈ.ਪੀ. ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਨੇ ਪਾਰਟੀ ਵਰਕਰਾਂ ਦੀ ਬੁਲਾਈ ਮੀਟਿੰਗ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਮਾਨ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪਿੰਡ ਜਠੌਲ ਵਿਖੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਹੋਏ ਝਗੜੇ ਤਹਿਤ ਅਕਾਲੀ ਪਾਰਟੀ ਦੇ ਇਕ ਨੌਜਵਾਨ ਵਰਕਰ ਦੀ ਮੌਤ ਹੋ ਗਈ ਸੀ। ਜਿਸ'ਤੇ ਕਾਂਗਰਸ ਵੱਲੋਂ ਰਾਜਸੀ ਰੰਜਿਸ਼ ਕਾਰਣ ਝੂਠਾ ਦੋਸ਼ ਲਗਾ ਕੇ ਗੁਰਸਿਮਰਨਜੀਤ ਸਿੰਘ ਮਾਨ ਸਰਪੰਚ ਜੋ ਕਿ ਪੰਜਾਬ ਏਕਤਾ ਪਾਰਟੀ ਦਾ ਨੌਜਵਾਨ ਆਗੂ ਹੈ ਉਸ ਤੇ ਘਰਿੰਡਾ ਥਾਣੇ 'ਚ ਪਰਚਾ ਨੰਬਰ ਐੱਸ 43 ਤਹਿਤ ਧਾਰਾ 302 ਲਗਾ ਕੇ ਗੁਰਦਾਸਪੁਰ ਜੇਲ੍ਹ•'ਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਹ ਸਰਾਸਰ ਜ਼ਿਆਦਤੀ ਹੈ ਤੇ ਇਸ ਦੀ ਦੁਬਾਰਾ ਕਿਸੇ ਯੋਗ ਉੱਚ ਅਧਿਕਾਰੀ ਤੋਂ ਜਾਂਚ ਕਰਵਾ ਕੇ ਗੁਰਸਿਮਰਨਜੀਤ ਸਿੰਘ ਸਰਪੰਚ ਤੇ ਕੀਤਾ ਝੂਠਾ ਪਰਚਾ ਰੱਦ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪੀ.ਈ.ਪੀ. ਦੇ ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਚੌਗਾਵਾਂ, ਪੀ.ਏ.ਸੀ. ਮੈਂਬਰ ਸੁਖਰਾਮ ਸਿੰਘ ਲੌਹਾਰਕਾ, ਰਣਜੀਤ ਸਿੰਘ, ਸਵਰਣ ਸਿੰਘ ਕੋਟਲੀ, ਰਜਿੰਦਰ ਸਿੰਘ ਭੁੱਲਰ ਤੇ ਅਮੋਲਕ ਸਿੰਘ ਆਦਿ ਹਾਜ਼ਰ ਸਨ।
ਹਵਸ ਦੇ ਭੁੱਖੇ ਨੌਜਵਾਨ ਦੀ ਕਰਤੂਤ: ਪਹਿਲਾਂ ਕੁੜੀ ਨਾਲ ਕੀਤਾ ਜਬਰ-ਜ਼ਿਨਾਹ ਫਿਰ ਲੁੱਟ ਕੇ ਲੈ ਗਿਆ ਸਭ ਕੁਝ
NEXT STORY