ਅੰਮ੍ਰਿਤਸਰ, (ਅਰੁਣ)- ਐਕਟਿਵਾ ’ਤੇ ਜਾ ਰਹੇ ਹੋਮਗਾਰਡ ਦੇ ਇਕ ਜਵਾਨ ਨੂੰ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰਦਿਆਂ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ ਵਿਖੇ ਤਾਇਨਾਤ ਮ੍ਰਿਤਕ ਸੁਬੇਗ ਸਿੰਘ ਦੇ ਭਰਾ ਕਰਮ ਸਿੰਘ ਵਾਸੀ ਪਲਾਧੇਰ ਖੁਰਦ ਨੇ ਅਜਨਾਲਾ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਰਾ ਹੋਮਗਾਰਡ ਵਿਚ ਥਾਣਾ ਬੀ-ਡਵੀਜ਼ਨ ਵਿਖੇ ਨੌਕਰੀ ਕਰਦਾ ਸੀ, 12 ਅਪ੍ਰੈਲ ਨੂੰ ਆਪਣੇ ਸਹੁਰੇ ਪਿੰਡ ਫੱਤੇਵਾਲ ਨੂੰ ਐਕਟਿਵਾ ’ਤੇ ਜਾ ਰਿਹਾ ਸੀ ਕਿ ਤਲਵੰਡੀ ਰਾਏ ਕਾਕੂ ਨੇਡ਼ੇ ਪੁੱਜਣ ’ਤੇ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਸਰਕਾਰੀ ਹਸਪਤਾਲ ’ਚ ਮੌਤ ਹੋ ਗਈ।
ਕੋਰੋਨਾ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਕਰ ਰਿਹੈ ਗੰਭੀਰਤਾ ਨਾਲ ਕੰਮ
NEXT STORY