ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਵਿਖੇ ਇਕ ਪਤੀ-ਪਤਨੀ ਦੀ ਚਾਹ ਵਿਚ ਨੀਂਦ ਦੀਆਂ ਗੋਲੀਆਂ ਦੇਣ ਵਾਲੀ ਨੌਕਰਾਣੀ ਸੰਦੀਪ ਕੌਰ ਨੂੰ ਥਾਣਾ ਸਦਰ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਸੁਰਿੰਦਰਜੀਤ ਕੌਰ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਸੰਦੀਪ ਕੌਰ ਉਸ ਦੇ ਘਰ ਵਿਚ ਕੰਮ ਕਰ ਰਹੀ ਹੈ। ਪਿਛਲੇ ਦਿਨੀਂ ਮੁਲਜ਼ਮ ਜਨਾਨੀ ਨੇ ਉਸ ਦੇ ਪਤੀ ਦੀ ਚਾਹ ਵਿਚ ਨੀਦ ਦੀਆਂ ਗੋਲੀਆਂ ਪਾ ਦਿੱਤੀਆਂ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਗਏ। ਮੁਲਜ਼ਮ ਨੇ ਉਸ ਨੂੰ ਵੀ ਚਾਹ ਦਿੱਤੀ ਪਰ ਉਸ ਨੂੰ ਚਾਹ ਦਾ ਸਵਾਦ ਕੁਝ ਹੋਰ ਤਰ੍ਹਾਂ ਦਾ ਲੱਗਾ ਤਾਂ ਉਸ ਨੇ ਚਾਹ ਨਹੀਂ ਪੀਤੀ।
ਇਸ ਦੌਰਾਨ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸੰਦੀਪ ਕੌਰ ਨੇ ਮੰਨਿਆ ਕਿ ਉਸ ਨੇ ਚਾਹ ਵਿਚ ਅਲਪ੍ਰੈਕਸ ਦੀਆਂ ਗੋਲੀਆਂ ਮਿਲਾਈਆਂ ਸਨ, ਜਿਸ ਤੋਂ ਬਾਅਦ ਉਸ ਦੇ ਪਤੀ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਜਦੋਂ ਪਰਸ ਦੇਖਿਆ ਤਾਂ ਉਸ ਵਿਚੋਂ 1500 ਰੁਪਏ ਨਹੀਂ ਸਨ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਰਹੱਦ ਪਾਰ : ਲਾਪਤਾ ਹਿੰਦੂ ਮੁੰਡੇ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਫੈਲੀ ਸਨਸਨੀ
NEXT STORY