ਗੁਰਦਾਸਪੁਰ,(ਹਰਮਨਪ੍ਰੀਤ)— ਦੀਨਾਨਗਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਰਿਆਰ ਵਿਖੇ ਇਕ ਘਰ 'ਚ ਛਾਪੇਮਾਰੀ ਕਰਕੇ ਇਕ ਮਹਿਲਾ ਨੂੰ 7500 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਸੀ.ਆਈ. ਏ. ਸਟਾਫ ਗੁਰਦਾਸਪੁਰ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਅਨੀਤਾ ਪਤਨੀ ਬਲਦੇਵ ਰਾਜ ਵਾਸੀ ਬਰਿਆਰ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ। ਜਿਸ ਦੇ ਚਲਦਿਆਂ ਪੁਲਸ ਪਾਰਟੀ ਨੇ ਤੁਰੰਤ ਘਰ 'ਚ ਛਾਪਾ ਮਾਰ ਕੇ ਦੋਸ਼ੀ ਮਹਿਲਾ ਨੂੰ 7500 ਐੱਮ. ਐੱਲ. ਸ਼ਰਾਬ ਸਮੇਤ ਕਾਬੂ ਕਰ ਲਿਆ। ਪੁਲਸ ਨੇ ਦੋਸ਼ੀ ਮਹਿਲਾ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ਣ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਹੈ।
ਸਿਹਤ ਵਿਭਾਗ ਦੀ ਟੀਮਾਂ ਨੇ ਕਈ ਥਾਈਂ ਡੇਂਗੂ ਦੇ ਲਾਰਵੇ ਕੀਤੇ ਨਸ਼ਟ
NEXT STORY