ਅੰਮ੍ਰਿਤਸਰ (ਕੱਕੜ)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਡਰ ਇਕ ਡਿਪ੍ਰੈਸ਼ਨ ਰੂਪੀ ਬੀਮਾਰੀ ਵਜੋਂ ਸਾਹਮਣੇ ਆ ਰਿਹਾ ਹੈ ਅਤੇ ਕੁਝ ਇਕੋ ਜਿਹੀਆਂ ਬੀਮਾਰੀਆਂ ਤੋਂ ਪੀੜਤ ਵਿਅਕਤੀ ਵੀ ਇਹ ਮਹਿਸੂਸ ਕਰਨ ਲੱਗਾ ਹੈ ਕਿ ਉਹ ਕੋਰੋਨਾ ਵਾਇਰਸ ਇਨਫ਼ੈਕਟਿਡ ਤਾਂ ਨਹੀਂ ਹੋ ਜਾਵੇਗਾ ਅਤੇ ਇਹੀ ਡਰ ਉਨ੍ਹਾਂ ਦੀ ਬੀਮਾਰੀ ਰੋਕਣ ਵਾਲੀ ਸਮਰੱਥਾ ਨੂੰ ਘੱਟ ਕਰ ਰਿਹਾ ਹੈ। ਇਨ੍ਹਾਂ ਮਰੀਜ਼ਾਂ ’ਚੋਂ ਜ਼ਿਆਦਾਤਰ ਇਹ ਵੀ ਸੋਚ ਰਹੇ ਹਨ ਕਿ ਉਹ ਵੀ ਕੋਰੋਨਾ ਦਾ ਸ਼ਿਕਾਰ ਹੋ ਕੇ ਕਿਤੇ ਮੌਤ ਦੇ ਮੂੰਹ ’ਚ ਨਾ ਚਲੇ ਜਾਣ।
ਇਸ ਦੀ ਜਾਣਕਾਰੀ ਦਿੰਦਿਆਂ ਮਨੋਵਿਗਿਆਨੀ ਡਾ. ਹਰਜੋਤ ਸਿੰਘ ਮੱਕੜ ਨੇ ਦੱਸਿਆ ਕਿ ਕੋਰੋਨਾ ਸੰਕਟ ਦੌਰਾਨ ਜੋ ਵੀ ਲੋਕ ਆਈਸੋਲੇਸ਼ਨ ’ਚ ਰਹਿਣ ਨੂੰ ਮਜਬੂਰ ਹਨ, ਉਹ ਇਸ ਤਰ੍ਹਾਂ ਦੇ ਡਿਪ੍ਰੈਸ਼ਨ ਦੇ ਘੇਰੇ ’ਚ ਬਹੁਤ ਜ਼ਿਆਦਾ ਆ ਰਹੇ ਹਨ ਕਿਉਂਕਿ ਉਨ੍ਹਾਂ ਦਾ ਸੰਪਰਕ ਪਰਿਵਾਰ ਅਤੇ ਦੋਸਤਾਂ ਨਾਲੋਂ ਘੱਟ ਹੋ ਜਾਂਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਚੀਜ਼ ਦਾ ਜ਼ਿਆਦਾ ਡਰ ਰਹਿੰਦਾ ਹੈ ਕਿ ਸਾਡੇ ਲਈ ਆਈਸੋਲੇਸ਼ਨ ਸਾਡੀ ਜ਼ਿੰਦਗੀ ਦਾ ਸੁਰੱਖਿਆ ਕਵਚ ਬਣੇਗਾ ਜਾਂ ਨਹੀਂ। ਆਈਸੋਲੇਸ਼ਨ ’ਚ ਰਹਿਣ ਵਾਲੇ ਲੋਕਾਂ ਨੂੰ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਜ਼ਿਆਦਾ ਹੋਣ ਕਾਰਨ ਉਹ ਲੋਕ ਖ਼ੁਦ ਨੂੰ ਇਕੱਲਾ ਮਹਿਸੂਸ ਕਰਦਿਆਂ ਪਰਿਵਾਰਕ ਅਤੇ ਸਮਾਜਿਕ ਗਤੀਵਿਧੀਆਂ ਤੋਂ ਦੂਰ ਰਹਿੰਦੇ ਹੋਏ ਕੁਝ ਵੀ ਸੋਚਣ ਨੂੰ ਮਜਬੂਰ ਹੋ ਜਾਂਦੇ ਹਨ।
ਸ਼ਰਮਸ਼ਾਰ : ਘਰ ’ਚ ਦਾਖਲ ਹੋ ਕੇ ਕੁੜੀ ਨੂੰ ਬੇਹੋਸ਼ ਕਰ ਨੌਜਵਾਨ ਨੇ ਕੀਤਾ ਜ਼ਬਰਦਸਤੀ ਜਬਰ-ਜ਼ਿਨਾਹ
NEXT STORY