ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ)—ਬਲਾਕ ਗੰਡੀਵਿੰਡ ਦੇ ਪਿੰਡ ਐਮਾਂ ਕਲਾਂ ਦੇ ਵਾਸੀ ਆਰ.ਟੀ.ਆਈ. ਕਾਰਕੁੰਨ ਹਰਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਬਲਾਕ ਅਧਿਕਾਰੀ ਗੰਡੀਵਿੰਡ ਵੱਲੋਂ ਆਰ.ਟੀ.ਆਈ. ਤਹਿਤ ਮੰਗੀ ਗਈ ਜਾਣਕਾਰੀ ਨਾ ਦੇਣ ਦੇ ਦੋਸ਼ ਲਾਏ ਹਨ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਬੀਤੇ ਮਹੀਨੇ ਆਰ.ਟੀ.ਆਈ. ਸੂਚਨਾ ਅਧਿਕਾਰ 2005 ਤਹਿਤ ਪੋਸਟਲ ਆਰਡਰ ਨੰਬਰ 44 ਐੱਫ/574076 ਰਾਹੀਂ ਪਿੰਡ ਐਮਾਂ ਕਲਾਂ ਦੀ ਗ੍ਰਾਮ ਪੰਚਾਇਤ ਦੀ 27 ਏਕੜ 15 ਮਰਲੇ ਸ਼ਾਮਲਾਤ ਵਾਹੀਯੋਗ ਜ਼ਮੀਨ ਸਬੰਧੀ ਜਾਣਕਾਰੀ ਮੰਗੀ ਗਈ ਹੈ ਕਿ ਉਕਤ ਜ਼ਮੀਨ ਮੌਜੂਦਾ ਸਮਾਂ ਕਿਹਦੇ-ਕਿਹਦੇ ਕੋਲ ਹੈ। ਜ਼ਮੀਨ ਦਾ ਪਿਛਲੇ 30 ਸਾਲਾਂ ਦਾ ਪ੍ਰਤੀ ਸਾਲ ਰੈਵੀਨਿਊ ਲਾਭ ਪੰਚਾਇਤ ਵੱਲੋਂ ਕਿੰਨਾਂ ਪ੍ਰਾਪਤ ਕੀਤਾ ਗਿਆ ਹੈ ਅਤੇ ਉਕਤ ਜ਼ਮੀਨ ਪ੍ਰਤੀ ਏਕੜ ਕਿਸ ਕਾਸ਼ਤਕਾਰ ਨੂੰ ਕਿੰਨੇ ਰੁਪਏ ਦੇ ਰੈਵੀਨਿਊ ਲਾਭ ਨਾਲ ਦਿੱਤੀ ਗਈ ਹੈ। ਹਰਜੀਤ ਸਿੰਘ ਨੇ ਆਰ.ਟੀ.ਆਈ. ਰਾਹੀਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਪੰਚਾਇਤੀ ਜ਼ਮੀਨ ਚੋਂ ਕਿੰਨੀ ਜ਼ਮੀਨ ਦਾਨ ਜਾਂ ਹਿਬਾ ਕੀਤੀ ਗਈ ਹੈ ਅਤੇ ਕਿਸ ਵਿਅਕਤੀ ਜਾਂ ਸੰਸਥਾ ਨੂੰ ਕਿਹੜੀਆਂ-ਕਿਹੜੀਆਂ ਸ਼ਰਤਾਂ ਦੇ ਅਧਾਰ 'ਤੇ ਦਿੱਤੀ ਗਈ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਜਾਣਕਾਰੀ ਉਸ ਵੱਲੋਂ ਸੂਚਨਾ ਐੱਕਟ 2005 ਦੇ ਸੰਵਿਧਾਨ ਮੁਤਾਬਕ ਮੰਗੀ ਗਈ ਹੈ ਪਰ ਉਸ ਨੂੰ ਅਜੇ ਤੱਕ ਸੰਬੰਧਤ ਦਫ਼ਤਰ ਵੱਲੋਂ ਕੋਈ ਵੀ ਜੁਆਬ ਨਹੀਂ ਦਿੱਤਾ ਜਾ ਰਿਹਾ ਹੈ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਾਈ ਜਾਂਦੀ ਤਾਂ ਉਹ ਆਰ.ਟੀ.ਆਈ. ਡਾਇਰੈਕਟਰ ਤੱਕ ਪਹੁੰਚ ਕਰਨਗੇ।
ਮੰਗੀ ਗਈ ਜਾਣਕਾਰੀ ਸਬੰਧੀ ਚੱਲ ਰਹੀ ਹੈ ਪ੍ਰਕਿਰਿਆ-ਬੀ.ਡੀ.ਪੀ.ਓ. ਹਰਜੀਤ ਸਿੰਘ
ਬਲਾਕ ਵਿਕਾਸ 'ਤੇ ਪੰਚਾਇਤ ਅਫਸਰ ਹਰਜੀਤ ਸਿੰਘ ਦਾ ਕਹਿਣਾ ਹੈ ਕਿ 27 ਮਾਰਚ 2018 ਨੂੰ ਉਕਤ ਵਿਅਕਤੀ ਵੱਲੋਂ ਜਾਣਕਾਰੀ ਮੰਗੀ ਹੈ, ਜਿਸ ਸਬੰਧੀ ਕਾਨੂੰਨੀ ਪ੍ਰਕਿਰਿਆ ਅਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਐੱਕਟ 2005 ਤਹਿਤ ਜੋ ਜਾਣਕਾਰੀ ਦੇਣੀ ਬਣਦੀ ਹੈ ਉਸ ਸਬੰਧੀ ਉਨ੍ਹਾਂ ਵੱਲੋਂ ਮਹਿਕਮਾ ਮਾਲ ਵਿਭਾਗ ਵੱਲ ਆਰ.ਟੀ.ਆਈ. ਕਾਰਕੁੰਨ ਹਰਜੀਤ ਸਿੰਘ ਵੱਲੋਂ ਮੰਗੀ ਜਾਣਕਾਰੀ ਦਫਤਰ ਬੀ.ਡੀ.ਪੀ.ਓ. ਗੰਡੀਵਿੰਡ ਨੂੰ ਦੇਣ ਲਈ ਲਿਖਿਆ ਗਿਆ ਹੈ। ਬੀ.ਡੀ.ਪੀ.ਓ. ਹਰਜੀਤ ਸਿੰਘ ਨੇ ਕਿਹਾ ਕਿ 30 ਦਿਨ ਦੇ ਅੰਦਰ-ਅੰਦਰ ਸਬੰਧਤ ਵਿਅਕਤੀ ਨੂੰ ਐੱਕਟ ਮੁਤਾਬਕ ਲੋੜੀਂਦੀ ਜਾਣਕਾਰੀ ਮੁਹੱਈਆ ਕਰਾ ਦਿੱਤੀ ਜਾਵੇਗੀ।
ਸੜਕ ਹਾਦਸੇ ਵਿੱਚ ਮਾਰੇ ਗਏ ਜਵਾਨ ਦਾ ਹੋਇਆ ਅੰਤਿਮ ਸੰਸਕਾਰ
NEXT STORY