ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਥਾਣਾ ਝਬਾਲ ਦੀ ਪੁਲਸ ਨੇ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ 'ਚ ਮੁਲਜ਼ਮ ਲੜਕੇ, ਉਸਦੇ ਪਿਤਾ, ਮਾਤਾ, ਭੈਣ ਤੇ ਦੋਸਤ ਵਿਰੁੱਧ ਸਾਜਿਸ਼ ਤਹਿਤ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਸਬ. ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਸੋਹਲ ਵਾਸੀ ਬਲਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ ਬੀਤੇ ਦਿਨੀਂ ਬਾਬਾ ਬੁੱਢਾ ਸਾਹਿਬ ਜੀ ਦੇ ਮਨਾਏ ਗਏ ਜੋੜ ਮੇਲੇ ਦੇ ਸਬੰਧ 'ਚ ਉਨ੍ਹਾਂ ਦੇ ਪਿੰਡ ਦੀਆਂ ਸੰਗਤਾਂ ਵਲੋਂ ਭਿੱਖੀਵਿੰਡ ਰੋਡ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੇ ਕੋਲ ਲੰਗਰ ਲਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਬੀਤੀ 7 ਅਕਤੂਬਰ ਨੂੰ ਉਹ ਆਪਣੀ ਪਤਨੀ, ਲੜਕੀ ਅਤੇ ਨੂੰਹ ਸਮੇਤ ਲੰਗਰ 'ਚ ਸੇਵਾ ਕਰਨ ਲਈ ਆਏ ਸਨ। ਬਲਵਿੰਦਰ ਸਿੰਘ ਅਨੁਸਾਰ ਉਸ ਦਿਨ ਉਸਦੀ ਲੜਕੀ ਸਕੂਲ 'ਚ ਬਣੇ ਬਾਥਰੂਮ ਵੱਲ ਗਈ ਅਤੇ ਮੁੜ ਵਾਪਸ ਨਹੀਂ ਆਈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਸਦੀ ਲੜਕੀ ਨੂੰ ਪਰਮਜੀਤ ਸਿੰਘ ਵਾਸੀ ਪਿੰਡ ਵੜਿੰਗ ਆਪਣੇ ਦੋਸਤਾਂ ਦੀ ਮਦਦ ਨਾਲ ਵਿਆਹ ਦਾ ਝਾਂਸਾ ਦੇ ਕਿ ਵਰਗਲਾ ਕੇ ਕਿਧਰੇ ਲੈ ਗਿਆ ਹੈ ਅਤੇ ਇਸ ਕੰਮ 'ਚ ਉਕਤ ਨੌਜਵਾਨ ਦੇ ਪਿਤਾ, ਮਾਤਾ ਤੇ ਭੈਣ ਦਾ ਵੀ ਪੂਰਾ ਸਹਿਯੋਗ ਹੈ।
ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਏ.ਐੱਸ.ਆਈ. ਹਰਸ਼ਾ ਸਿੰਘ ਵਲੋਂ ਡੂੰਘਾਈ ਨਾਲ ਜਾਂਚ ਕਰਨ ਉਪਰੰਤ 5 ਲੋਕਾਂ ਵਿਰੁੱਧ ਥਾਣਾ ਝਬਾਲ ਵਿਖੇ ਮੁਕੱਦਮਾ ਨੰਬਰ 131 ਜ਼ੇਰੇ ਧਾਰਾ 363, 366 ਅਤੇ 120 ਬੀ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਅਰੰਭ ਦਿੱਤੀ ਗਈ ਹੈ।
ਪੁਤਲਾ ਕਾਰੀਗਰ ਝੱਲ ਰਹੇ ਮਹਿੰਗਾਈ ਦੀ ਮਾਰ (ਵੀਡੀਓ)
NEXT STORY