ਅੰਮ੍ਰਿਤਸਰ, (ਅਨਜਾਣ)- ਜਨਤਾ ਰਾਹੁਲ ਤੇ ਮੋਦੀ ਦੇ ਭਰਮਜਾਲ ਅਤੇ ਨਵਜੋਤ ਸਿੱਧੂ ਦੇ ਜੁਮਲਿਆਂ ਵਿਚ ਨਾ ਫਸੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਵਿਦੇਸ਼ਾਂ ਤੋਂ ਕਾਲਾ ਧਨ ਲਿਆ ਕੇ ਭਾਰਤ ਦੇ ਲੋਕਾਂ ਦੀ ਭਲਾਈ ਲਈ ਵਰਤਣ ਦੀ ਬਿਜਾਏ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾ ਰਕਮ ਵੀ ਜੀ. ਐੱਸ. ਟੀ. ਲਗਾ ਕੇ ਤੇ ਨੋਟ ਬੰਦੀ ਕਰਕੇ ਖਤਮ ਕਰ ਦਿੱਤੀ। ਇਸੇ ਤਰ੍ਹਾਂ ਰਾਹੁਲ ਅਗਰ ਜੀ. ਐੱਸ. ਟੀ. ਖਤਮ ਕਰਨ ਦਾ ਵਾਅਦਾ ਕਰ ਰਹੇ ਹਨ ਤਾਂ ਉਹ ਸਿਰਫ਼ ਭਰਮ ਜਾਲ ਦੇ ਸਿਵਾ ਹੋਰ ਕੁਝ ਨਹੀਂ। ਕਾਂਗਰਸ ਦੇ ਦਿੱਗਜ ਨੇਤਾ ਕਹਾਉਣ ਵਾਲੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਉਹ ਵੀ ਜ਼ੁਮਲਿਆਂ ਦੇ ਸਿਵਾ ਹੋਰ ਕੁਝ ਨਹੀਂ ਦੇ ਸਕਦੇ। ਉੱਚੀ-ਉੱਚੀ ਠਹਾਕੇ ਲਗਾ ਕੇ ਹੱਸਣਾ ਤੇ ਫੋਕੀਆਂ ਫਡ਼੍ਹਾਂ ਮਾਰਨਾ ਉਨ੍ਹਾਂ ਦਾ ਪੇਸ਼ਾ ਬਣ ਚੁੱਕਾ ਹੈ। ਆਮ ਆਦਮੀ ਪਾਰਟੀ ਨੇ ਜੋ ਦਿੱਲੀ ਦੀ ਜਨਤਾ ਲਈ ਕੀਤਾ ਉਹ ਪੰਜਾਬ ਦੀ ਜਨਤਾ ਲਈ ਵੀ ਕਰੇਗੀ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਏਗੀ।
ਮਹਿਤੇ ਦੀ ਸਿਆਸਤ 'ਚ ਜੁੱਤੀ ਦਾ ਭੂਚਾਲ
NEXT STORY