ਵਲਟੋਹਾ (ਗੁਰਮੀਤ ਸਿੰਘ) - ਦਲਜੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸ਼੍ਰੋਮਣੀ ਅਕਾਲੀ ਦਲ ( ਟਕਾਸਲੀ ) ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਾਸਲੀ) ਦੇ ਪ੍ਰਧਾਨ ਸ.ਰਣਜੀਤ ਸਿੰਘ ਬ੍ਰਹਮਪੁਰਾ ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਢੀਂਡਸਾ ਵੱਲੋਂ ਆਪਸੀ ਇਕਜੁੱਟਤਾ ਦਾ ਚੰਡੀਗੜ੍ਹ ਵਿਖੇ ਐਲਾਨ ਕੀਤਾ ਗਿਆ ਹੈ। ਇਸ ਐਲਾਨ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦਲਜੀਤ ਸਿੰਘ ਗਿੱਲ ਕਿਹਾ ਕਿ ਦੋਵੇਂ ਵੱਡੇ ਨੇਤਾ ਪੰਜਾਬ ਤੇ ਪੰਥ ਦੇ ਭਲੇ ਲਈ ਇਕੱਠੇ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਲੁਟੇਰਿਆਂ ਨੇ ਰੂਪੋਵਾਲੀ ਖੁਰਦ ਦੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਕਿਰਚ ਮਾਰ ਕੀਤਾ ਕਤਲ
ਗਿੱਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਪਰਖੀਆਂ ਪਾਰਟੀਆਂ ਨੂੰ ਲਾਂਭੇ ਕਰਨ ਦੀ ਬੇਹੱਦ ਜ਼ਰੂਰਤ ਹੈ ਤਾਂ ਜੋ ਚੋਥੀ ਧਿਰ ਨੂੰ ਮੌਕਾ ਮਿਲ ਸਕੇ। ਉਕਤ ਦੋਵੇਂ ਨੇਤਾ ਸੂਬੇ ਦੇ ਇਮਾਨਦਾਰ ਤੇ ਬਹੁ-ਪੱਖੀ ਸ਼ਖਸ਼ੀਅਤਾਂ ਦੇ ਮਾਲਕ ਹਨ, ਜਿਨਾਂ ਦੀ ਪੰਥ ਨੂੰ ਬਹੁਤ ਦੇਣ ਹਨ। ਉਨ੍ਹਾਂ ਕਿਹਾ ਕਿ ਦੋਹਾਂ ਨੇਤਾਵਾਂ ਦੇ ਇਸ ਐਲਾਨ ਨਾਲ ਪੰਜਾਬ, ਇਲਾਕੇ ਅਤੇ ਹਲਕੇ ਦੇ ਲੋਕਾਂ ’ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਦਲਜੀਤ ਸਿੰਘ ਗਿੱਲ ਨੇ ਦੋਹਾਂ ਪਾਰਟੀਆਂ ਦੇ 6 ਮੈਂਬਰੀ ਏਕਤਾ ਕਮੇਟੀ ਦੇ ਪ੍ਰਮੁੱਖ ਬੁਲਾਰੇ ਸ.ਕਰਨੈਲ ਸਿੰਘ ਪੀਰਮੁਹੰਮਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਿਰਾਂ ਨੂੰ ਮਨਾਉਣ ’ਚ ਇਨ੍ਹਾਂ ਦਾ ਬਹੁਤ ਸਹਿਯੋਗ ਹੈ। ਗਿੱਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਚੋਥੀ ਧਿਰ ਮਿਲ ਗਈ ਹੈ ਤੇ ਭਾਜਪਾ, ਕਾਂਗਰਸ ਅਤੇ ਬਾਦਲਾਂ ਨੂੰ ਸੱਤਾ ਤੋਂ ਪਾਸੇ ਕਰਨ ਲਈ ਜਥੇਦਾਰ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਦਾ ਅਹਿਮ ਰੋਲ ਹੋਵੇਗਾ ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਕੁੱਕੜਾਂਵਾਲਾ ਵਿਖੇ ਕਿਸਾਨ ਮਹਾਂਪੰਚਾਇਤ ਦੀ ਸ਼ੁਰੂਆਤ ਮੌਕੇ ਪੁੱਜੇ ਕਈ ਕਿਸਾਨ ਆਗੂ
NEXT STORY