ਝਬਾਲ (ਨਰਿੰਦਰ): ਬਾਬਾ ਬੁੱਢਾ ਸਾਹਿਬ ਤੋਂ ਥੋੜੀ ਦੂਰ ਪੁੱਲ ਮੀਆਂਪੁਰ ਨਹਿਰ ਤੋਂ ਜੇਠੂਨੰਗਲ ਵਾਸੀ ਰਛਪਾਲ ਸਿੰਘ ਅਤੇ ਉਸਦੀ ਪਤਨੀ ਸੁਖਵਿੰਦਰ ਕੌਰ ਕੋਲੋਂ ਉਨ੍ਹਾਂ ਦਾ ਫਾਰਚੂਨਰ ਗੱਡੀ, ਸੋਨਾ ਅਤੇ ਨਗਦੀ ਖੋਹ ਕੇ ਹਵਾਈ ਫਾਇਰ ਕਰਦੇ ਹੋਏ ਚਾਰ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਛਪਾਲ ਸਿੰਘ ਅਤੇ ਉਸਦੀ ਪਤਨੀ ਸੁਖਵਿੰਦਰ ਕੌਰ ਜੋ ਕਿ ਜੇਠੂਨੰਗਲ ਦੇ ਰਹਿਣ ਵਾਲੇ ਹਨ, ਐਤਵਾਰ ਸਵੇਰੇ ਆਪਣੀ ਫਾਰਚੂਨਰ ਗੱਡੀ ਨੰ. ਪੀ.ਬੀ 02 ਡੀ.ਬੀ 4111 'ਤੇ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਆ ਰਹੇ ਸਨ।
ਇਹ ਵੀ ਪੜ੍ਹੋ : ਹਵਸੀ ਭੇੜੀਏ ਦੀ ਕਰਤੂਤ: 17 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਅਸ਼ਲੀਲ ਤਸਵੀਰਾਂ
ਇਸੇ ਦੌਰਾਨ ਰਸਤੇ 'ਚ ਮੀਆਂਪੁਰ ਨੇੜੇ ਨਹਿਰ ਦੇ ਪੁੱਲ 'ਤੇ ਜਦੋਂ ਰਛਪਾਲ ਸਿੰਘ ਬਾਥਰੂਮ ਕਰਨ ਲਈ ਉਤਰਿਆ ਤਾਂ ਏਨੇ ਨੂੰ ਪਿੱਛੋਂ ਮੋਟਰਸਾਈਕਲਾਂ 'ਤੇ ਆਏ ਚਾਰ ਨੌਜਵਾਨ, ਜਿੰਨ੍ਹਾਂ ਦੇ ਹੱਥਾਂ 'ਚ ਪਿਸਤੌਲ ਸਨ ਨੇ ਆਉਂਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਰਛਪਾਲ ਸਿੰਘ ਨੂੰ ਡਰਾ ਕੇ ਉਸਦੇ ਕੋਲੋਂ ਉਸਦੇ ਹੱਥ 'ਚ ਪਾਇਆ ਸੋਨੇ ਦਾ ਕੜਾ, ਪੈਸਿਆਂ ਵਾਲਾ ਪਰਸ ਅਤੇ ਉਸਦੀ ਘਰ ਵਾਲੀ ਦੇ ਹੱਥਾਂ 'ਚ ਫੜਿਆ ਪਰਸ, ਜਿਸ 'ਚ 20-25 ਹਜ਼ਾਰ ਰੂਪੈ ਦੀ ਨਗਦੀ, ਸੋਨੇ ਦੀ ਚੈਨੀ ਉਤਾਰ ਕੇ ਉਨ੍ਹਾਂ ਦੀ ਫਾਰਚੂਨਰ ਗੱਡੀ ਲੈ ਕੇ ਫਰਾਰ ਹੋ ਗਏ। ਜਿਸ ਨਾਲ ਇਲਾਕੇ ਵਿਚ ਪੂਰੀ ਤਰ੍ਹਾਂ ਦਹਿਸ਼ਤ ਫੈਲ ਗਈ। ਘਟਨਾ ਦਾ ਪਤਾ ਚੱਲਦਿਆਂ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਵਿੰਦਰ ਸਿੰਘ ਪੁਲਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਇਲਾਕੇ 'ਚ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ
ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣਿਆ ਕੁਦਰਤ ਦੇ ਅਨਮੋਲ ਖਜਾਨੇ ਸੰਭਾਲੀ ਬੈਠਾ ਕੇਸ਼ੋਪੁਰ ਛੰਭ
NEXT STORY