ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ,ਰਾਜਿੰਦਰ) :ਇਕ ਪਾਸੇ ਜਿਥੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵਲੋਂ ਕਮਰਕੱਸੇ ਜਾਣ ਦਾ ਦਾਅਵਾ ਕਰਦਿਆਂ ਜ਼ਿਲਾ ਤਰਨਤਾਰਨ ਅੰਦਰ ਵੱਡੀ ਮੁਹਿੰਮ ਚਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਤਰਨਤਾਰਨ ਰੋਡ ਅੱਡਾ ਝਬਾਲ ਸਥਿਤ ਡਿਫੈਂਸ ਦੀ ਖਾਲੀ ਪਈ ਜਗ੍ਹਾ 'ਚ ਬਰਸਾਤ ਦੇ ਖੜ੍ਹੇ ਗੰਦੇ ਪਾਣੀ ਤੋਂ ਕਸਬਾ ਵਾਸੀ ਇਸ ਕਾਫੀ ਪ੍ਰੇਸ਼ਾਨ ਹਨ। ਸਿਹਤ ਵਿਭਾਗ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਆਲ ਇੰਡੀਆ ਐਂਟੀਕੁਰਪਸ਼ਨ ਮੋਰਚਾ ਦੇ ਮਾਝਾ ਜੋਨ ਚੇਅਰਮੈਨ ਸਾਗਰ ਸ਼ਰਮਾ, ਬਾਊ ਝਬਾਲ, ਗੁਲਸ਼ਨ ਖੁੱਲਰ, ਜਤਿੰਦਰ ਵਿੱਕੀ, ਮੋਹਿਤ ਝਬਾਲੀਆ, ਅਰਸ਼ਦੀਪ ਝਬਾਲ, ਅਕਾਸ਼ਦੀਪ ਸਿੰਘ ਝਬਾਲ, ਕਿਰਪਾਲ ਸਿੰਘ ਸੋਹਲ ਅਤੇ ਦਵਿੰਦਰ ਕੁਮਾਰ ਝਬਾਲ ਨੇ ਦੱਸਿਆ ਕਿ ਖਾਲੀ ਪਈ ਉਕਤ ਜਗ੍ਹਾ 'ਤੇ ਬਰਸਾਤ ਦਾ ਪਾਣੀ ਇਕੱਠਾ ਹੋਇਆ ਹੈ। ਇਸ ਗੰਦੇ ਪਾਣੀ 'ਚ ਪੈਦਾ ਹੋ ਰਹੇ ਮੱਖੀ, ਮੱਛਰ ਅਤੇ ਹੋਰ ਕਈ ਜ਼ਹਿਰੀਲੇ ਜੀਵ-ਜੰਤੂ ਬੀਮਾਰੀਆਂ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਥਾਨਕ ਸਰਕਾਰੀ ਹਸਪਤਾਲ (ਸੀ.ਐੱਚ.ਸੀ.) ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਗੰਦੇ ਪਾਣੀ ਤੋਂ ਲੋਕਾਂ ਨੂੰ ਨਿਯਾਤ ਦਿਵਾਉਣ ਲਈ ਯੋਗ ਉਪਰਾਲੇ ਕੀਤੇ ਜਾਣ ਪਰ ਵਿਭਾਗ ਵਲੋਂ ਖਾਨਾ ਪੂਰਤੀ ਲਈ ਵਿਸ਼ਾਲ ਖੇਤਰ 'ਚ ਖੜ੍ਹੇ ਗੰਦੇ ਪਾਣੀ 'ਚ ਕੇਵਲ 2 ਲੀਟਰ ਕਾਲਾ ਤੇਲ ਪਾ ਕੇ ਫੋਟੋਆਂ ਖਿਚਵਾ ਕੇ ਬੁੱਤਾ ਸਾਰ ਦਿੱਤਾ ਗਿਆ ਹੈ। ਜਦੋਂਕਿ ਇਸ ਪਾਸੇ ਵੱਲ ਕੋਈ ਲੋੜੀਂਦਾ ਧਿਆਨ ਨਾ ਦੇਣ ਕਰਕੇ ਲੋਕਾਂ ਨੂੰ ਇਸ ਪਾਣੀ ਤੋਂ ਬੀਮਾਰੀਆਂ ਦਾ ਡਰ ਸਤਾ ਰਿਹਾ ਹੈ।
ਸਿਹਤ ਵਿਭਾਗ ਦੀ ਨਹੀਂ, ਪੰਚਾਇਤ ਦੀ ਜਿੰਮੇਵਾਰੀ : ਐੱਸ.ਐੱਮ.ਓ. ਡਾ. ਭਾਰਤੀ
ਸੀ.ਐੱਚ.ਸੀ. ਝਬਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਦਾ ਕਹਿਣਾ ਹੈ ਕਿ ਉਕਤ ਪਾਣੀ ਨੂੰ ਸਾਫ ਕਰਨਾ ਸਿਹਤ ਵਿਭਾਗ ਦੀ ਨਹੀਂ ਬਲਕਿ ਸਬੰਧਤ ਗ੍ਰਾਮ ਪੰਚਾਇਤ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਤਾਂ ਕੇਵਲ ਪਾਣੀ 'ਚ ਦਵਾਈ ਜਾਂ ਕਾਲੇ ਤੇਲ ਦਾ ਛਿੜਕਾਅ ਕਰਵਾ ਸਕਦਾ ਹੈ, ਜਿਸ ਸਬੰਧੀ ਉਨ੍ਹਾਂ ਵਲੋਂ ਟੀਮ ਭੇਜ ਕੇ ਕਾਲੇ ਤੇਲ ਦਾ ਪਹਿਲਾਂ ਵੀ ਛਿੜਕਾ ਕਰਾਇਆ ਗਿਆ ਹੈ ਤੇ ਫਿਰ ਕਰਵਾ ਦਿੱਤਾ ਜਾਵੇਗਾ।
ਕਰਵਾਈ ਜਾ ਰਹੀ ਹੈ ਗੰਦੇ ਪਾਣੀ ਦੀ ਸਫਾਈ : ਸਰਪੰਚ ਸੋਨੂੰ ਚੀਮਾ
ਗ੍ਰਾਮ ਪੰਚਾਇਤ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਦਾ ਕਹਿਣਾ ਹੈ ਕਿ ਉਕਤ ਜਗ੍ਹਾ ਗ੍ਰਾਮ ਪੰਚਾਇਤ ਅੱਡਾ ਝਬਾਲ ਦੀ ਨਹੀਂ ਬਲਕਿ ਕੇਂਦਰ ਦੇ ਡਿਫੈਂਸ ਵਿਭਾਗ ਦੀ ਹੈ, ਜਿਸ ਕਰਕੇ ਕੇਂਦਰੀ ਡਿਫੈਂਸ ਵਿਭਾਗ ਵਲੋਂ ਜਗ੍ਹਾ ਦੇ ਨਜ਼ਦੀਕ ਜਨਤਕ ਵਸੋਂ ਨੂੰ ਵੇਖਦਿਆਂ ਸਮੇਂ-ਸਮੇਂ ਸਾਫ-ਸਫਾਈ ਕਰਾਉਣੀ ਚਾਹੀਦੀ ਹੈ ਅਤੇ ਸਿਹਤ ਵਿਭਾਗ ਵਲੋਂ ਖੜ੍ਹੇ ਗੰਦੇ ਪਾਣੀ 'ਚ ਦਵਾਈ ਦਾ ਛਿੜਕਾ ਕਰਾਉਣਾ ਚਾਹੀਦਾ ਹੈ ਪਰ ਉਕਤ ਦੋਵੇਂ ਵਿਭਾਗ ਆਪਣੀਆਂ ਜਿੰਮੇਵਾਰੀਆਂ ਤੋਂ ਅਵੇਸਲੇ ਹਨ। ਉਨ੍ਹਾਂ ਕਿਹਾ ਕਿ ਉਕਤ ਜਗ੍ਹਾ ਤੋਂ ਗੰਦੇ ਪਾਣੀ ਦੀ ਸਫਾਈ ਲਈ ਨਿੱਜੀ ਤੌਰ 'ਤੇ ਯਤਨ ਕੀਤੇ ਜਾਣਗੇ।
ਪੰਜਾਬ 'ਚ ਫਰਜ਼ੀ ਟ੍ਰੈਵਲ ਏਜੰਸੀਆਂ ਦੀ ਸਰਕਾਰ ਜਾਂਚ ਕਰਵਾਏ : ਸ਼ਵੇਤ ਮਲਿਕ
NEXT STORY