ਝਬਾਲ (ਲਾਲੂਘੁੰਮਣ) : ਗੁਰਦੁਆਰਾ ਬਾਬਾ ਸ਼ਹੀਦਾਂ ਸਿੰਘਾਂ ਪੰਜਵੜ੍ਹ ਤੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਜਾਣਕਾਰੀ ਦਿੰਦਿਆਂ ਬਾਬਾ ਨਰਿੰਜਣ ਸਿੰਘ ਨੇ ਦੱਸਿਆ ਕਿ ਬਾਬਾ ਬੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਬਾਬਾ ਬਿੱਧੀ ਚੰਦ ਸੰਪ੍ਰਦਾਇ ਦੇ ਮੌਜੂਦਾ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੀ ਯੋਗ ਅਗਵਾਈ ਹੇਠ ਸਜਾਇਆ ਗਿਆ ਹੈ। ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਕਸਬਾ ਗੱਗੋਬੂਆ ਸਥਿਤ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਪਹੁੰਚਿਆ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵਲੋਂ ਥਾਂ-ਥਾਂ 'ਤੇ ਜਿਥੇ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਸੰਗਤਾਂ ਦੀ ਆਓ ਭਗਤ ਲਈ ਵਿਸ਼ੇਸ਼ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਹਨ।
ਇਸ ਮੌਕੇ ਗੁਰਦੁਆਰਾ ਬਾਬਾ ਸ਼ਹੀਦਾਂ ਸਿੰਘਾਂ ਪੰਜਵੜ੍ਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਫੌਜੀ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਪੰਜਵੜ੍ਹ, ਸਵਰਨ ਸਿੰਘ ਰਾਇਸ ਮਿਲਰ, ਬਾਬਾ ਸਤਿਨਾਮ ਸਿੰਘ ਮਾਲੂਵਾਲ, ਨੰਬਰਦਾਰ ਕੁਲਦੀਪ ਸਿੰਘ ਪੰਜਵੜ, ਡਾ. ਦਿਲਬਾਗ ਸਿੰਘ ਪੰਜਵੜ, ਪਹਿਲਵਾਨ ਨਰਿੰਦਰ ਸਿੰਘ ਪੰਜਵੜ ਅਤੇ ਜੋਗਾ ਸਿੰਘ ਵਲੋਂ ਪੰਜ ਪਿਆਰੇ ਸਹਿਬਾਨ ਅਤੇ ਨਗਰ ਕੀਤਰਨ 'ਚ ਸ਼ਾਮਲ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਵਿੰਦਰ ਸਿੰਘ ਮਾਨ, ਅਮਰੀਕ ਸਿੰਘ, ਗੁਲਜ਼ਾਰ ਸਿੰਘ ਲਾਲੀ ਪੰਜਵੜ, ਸੁੱਚਾ ਸਿੰਘ, ਹਰਦੀਪ ਸਿੰਘ ਆੜਤੀ, ਬਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।
ਸੋਹਲ ਵਿਖੇ ਪੁਲਸ ਵਲੋਂ ਕਰਵਾਇਆ ਗਿਆ ਨਸ਼ਾ ਵਿਰੁੱਧ ਜਾਗਰੂਕਤਾ ਸੈਮੀਨਾਰ
NEXT STORY