ਝਬਾਲ (ਨਰਿੰਦਰ) : ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਵਲੋਂ ਅੱਜ ਆਪਣੇ ਅਖਤਿਆਰੀ ਫੰਡ 'ਚੋਂ ਗੁਰਦੁਆਰਾ ਪੁਰਾਤਨ ਸ਼ਹੀਦ ਸਿੰਘਾਂ ਪੰਜਵੜ੍ਹ ਦੀ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਲਈ 50 ਹਜ਼ਾਰ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਬਲਦੇਵ ਸਿੰਘ ਫੌਜੀ, ਬਾਬਾ ਨਰੰਜਨ ਸਿੰਘ ਜੀ ਪੰਜਵੜ ਤੇ ਮੈਨੇਜਰ ਮੁਖਵਿੰਦਰ ਸਿੰਘ ਪੰਜਵੜ੍ਹ ਨੂੰ ਚੈੱਕ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਸਿੰਘ ਸਾਡੀ ਕੌਮ ਦੀ ਆਨ ਤੇ ਸ਼ਾਨ ਹਨ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾਂ ਹੀ ਅੱਜ ਅਸੀਂ ਇੱਜ਼ਤ ਤੇ ਮਾਣ ਦੀ ਜ਼ਿੰਦਗੀ ਜੀਅ ਰਹੇ ਹਾਂ। ਸਾਨੂੰ ਇਨ੍ਹਾਂ ਕੌਮ ਦੇ ਸ਼ਹੀਦਾਂ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਸਿੱਖੀ ਦਾ ਜੀਵਨ ਜਿਉਣਾ ਚਾਹੀਦਾ ਹੈ।
ਇਸ ਸਮੇਂ ਗੁਰਦੁਆਰਾ ਕਮੇਟੀ ਪ੍ਰਧਾਨ ਬਲਦੇਵ ਸਿੰਘ ਫੌਜੀ, ਬਾਬਾ ਨਿਰੰਜਨ ਸਿੰਘ ਜੀ ਤੇ ਮੈਨੇਜਰ ਮੁਖਵਿੰਦਰ ਸਿੰਘ ਬਿੱਟੂ ਪੰਜਵੜ੍ਹ ਤੇ ਸਮੂਹ ਕਮੇਟੀ ਨੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਹਿਲਵਾਨ ਨਰਿੰਦਰ ਸਿੰਘ, ਜਗਦੇਵ ਸਿੰਘ, ਨਿਰਵੈਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।
ਹਰਿਆਵਲ ਫਾਊਡੇਸ਼ਨ ਨੇ ਲੋਕਾਂ ਨੂੰ ਮੁਫਤ ਵੰਡਣ ਲਈ 1 ਲੱਖ ਬੂਟੇ ਕੀਤੇ ਤਿਆਰ
NEXT STORY