ਗੁਰਦਾਸਪਰ (ਵਿਨੋਦ) - ਕਾਹਨੂੰਵਾਨ ਦੀ ਪੁਲਸ ਨੇ ਦੋ ਪਿਸਟਲ, ਮੈਗਜ਼ੀਨ ਅਤੇ 5 ਰੋਂਦ ਜ਼ਿੰਦਾ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਅੱਡਾ ਤੁਗਲਵਾਲ ਨੇੜੇ ਮਿਲਕ ਪਲਾਂਟ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਨੰਬਰ ਪੀ.ਬੀ.06 ਬੀ.ਸੀ 1950 ’ਤੇ ਸਵਾਰ ਦੋਸ਼ੀ ਹੀਰਾ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਹਰਜਿੰਦਰ ਸਿੰਘ ਉਰਫ਼ ਜ਼ਿੰਦਾ ਪੁੱਤਰ ਜਸਵੰਤ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਲਿਆ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਪੁਲਸ ਨੇ ਜਦੋਂ ਦੋਸ਼ੀ ਹੀਰਾ ਸਿੰਘ ਦੀ ਤਾਲਾਸ਼ੀ ਲਈ ਤਾਂ ਉਸ ਦੀ ਖੱਬੀ ਡੱਬ ਵਿਚੋਂ ਇਕ ਪਿਸਟਲ ਦੇਸੀ ਬਿਨਾ ਮਾਰਕਾ ਸਮੇਤ ਮੈਗਜ਼ੀਨ ਅਤੇ ਦੋ ਰੋਂਦ ਜ਼ਿੰਦਾ ਬਰਾਮਦ ਹੋਏ। ਇਸ ਦੌਰਾਨ ਦੋਸ਼ੀ ਹਰਜਿੰਦਰ ਸਿੰਘ ਦੀ ਤਾਲਾਸ਼ੀ ਲੈਣ ’ਤੇ ਉਸ ਦੀ ਖੱਬੀ ਡੱਬ ਵਿਚੋਂ ਇਕ ਪਿਸਟਲ ਦੇਸੀ ਬਿਨਾਂ ਮਾਰਕਾ ਸਮੇਤ ਮੈਗਜ਼ੀਨ ਤੇ ਤਿੰਨ ਰੋਂਦ ਜ਼ਿੰਦਾ ਬਰਾਮਦ ਹੋਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ।
ਸਾਬਕਾ ਵਿਧਾਇਕ ਦੇ ਭਰਾ ਦੀ ਗਹਿਣੇ ਵਾਲੀ ਦੁਕਾਨ ਨੂੰ ਲੁਟੇਰਿਆਂ ਨੇ ਦਿਨ-ਦਿਹਾੜੇ ਬਣਾਇਆ ਨਿਸ਼ਾਨਾ
NEXT STORY