ਕਾਨੂੰਵਾਲ (ਸੁਨੀਲ) : ਪੁਲਸ ਸਟੇਸ਼ਨ ਕਾਹਨੂੰਵਾਲ ਵਲੋਂ ਬੀਤੇ ਦਿਨ ਇਕ ਨੌਜਵਾਨ ਕੋਲੋਂ 348 ਨਸ਼ੇ ਵਾਲੀਆਂ ਸਣੇ ਇਕ ਵਿਅਕਤੀ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ. ਨੇ ਦੱਸਿਆ ਕਿ ਬੀਤੇ ਦਿਨ ਪਿੰਡ ਤੁਗਲਵਾਲ ਤੋਂ ਮਿਲਕ ਪਲਾਂਟ ਕੋਲ ਪਟੜੀ 'ਤੇ ਇਕ ਨੌਜਵਾਨ ਦਵਿੰਦਰ ਸਿੰਘ ਉਰਫ ਦਾਰਾ ਵਾਸੀ ਤੁਗਲਵਾਲ ਪੈਦਲ ਜਾ ਰਿਹਾ ਸੀ। ਮੇਜਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸਨ। ਪੁਲਸ ਪਾਰਟੀ ਨੂੰ ਦੇਖ ਕੇ ਦਵਿੰਦਰ ਸਿੰਘ ਨੇ ਜੇਬ 'ਚੋਂ ਕਾਲੇ ਰੰਗ ਦਾ ਲਿਫਾਫਾ ਸੁੱਟਕੇ ਭੱਜਣ ਦੀ ਕੋਸ਼ਿਸ਼ ਕੀਤਾ, ਜਿਸ ਨੂੰ ਪੁਲਸ ਪਾਰਟੀ ਨੇ ਤੁਰੰਤ ਕਾਬੂ ਕਰ ਲਿਆ। ਇਸ ਉਪਰੰਤ ਪੁਲਸ ਨੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ 'ਚੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰ ਉਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਹੈ।
ਸ੍ਰੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖਬਰ, ਹੋਵੋਗੇ ਬਾਗੋ-ਬਾਗ (ਵੀਡੀਓ)
NEXT STORY