ਖਡੂਰ ਸਾਹਿਬ (ਗਿੱਲ) : ਲੋਕ ਸਭਾ ਚੋਣਾਂ 2019 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ 'ਚ ਦੁਬਾਰਾ ਸਹੁੰ ਚੁੱਕਣ ਜਾ ਰਹੇ ਹਨ। ਇਸ ਜਿੱਤ ਦੇ ਜਸ਼ਨ 'ਚ ਭਾਜਪਾ ਦੇ ਵਰਕਰਾਂ ਵਲੋਂ ਨਰਿੰਦਰ ਮੋਦੀ ਦੇ ਮਖੌਟੇ ਪਾ ਕੇ ਖਡੂਰ ਸਾਹਿਬ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜ਼ਿਲਾ ਵਾਈਸ ਪ੍ਰਧਾਨ ਸੁਖਵੰਤ ਸਿੰਘ ਟੀਟਾ ਨੇ ਕਿਹਾ ਕੇ ਮੋਦੀ ਸਰਕਾਰ ਦੀ ਪ੍ਰਾਪਤੀਆ ਕਰਕੇ ਹੀ ਦੇਸ਼ ਦੇ ਲੋਕਾਂ ਨੇ ਉਨ੍ਹਾਂ ਦੇ ਹੱਕ 'ਚ ਫਤਵਾ ਦਿੱਤਾ ਹੈ। ਭਾਜਪਾ ਸਰਕਾਰ ਵਲੋਂ ਹਮੇਸ਼ਾ ਹੀ ਦੇਸ਼ ਦੇ ਗਰੀਬ ਵਰਗ ਨੂੰ ਅਨੇਕਾਂ ਸਹੂਲਤਾ ਨਾਲ ਮਾਲਾ-ਮਾਲ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਦਲਬੀਰ ਸਿੰਘ, ਸੁਖਦੇਵ ਸਿੰਘ ਪੁਨੂੰ, ਜਸਬੀਰ ਕੁਮਾਰ, ਰਜਿੰਦਰ ਸਿੰਘ, ਸੰਤੋਸ਼ ਕੁਮਾਰ ਆਦਿ ਮੌਜੂਦ ਸਨ।
ਪਤਨੀ ਤੋਂ ਪਰੇਸ਼ਾਨ ਇੰਸਪੈਕਟਰ ਨੇ ਕੀਤੀ ਖੁਦਕੁਸ਼ੀ
NEXT STORY