ਸ੍ਰੀ ਹਰਗੋਬਿੰਦਪੁਰ, (ਘੁੰਮਣ)— ਪੁਲਸ ਚੌਕੀ ਊਧਨਵਾਲ ਅਧੀਨ ਆਉਂਦੇ ਪਿੰਡ ਖੁਜਾਲਾ ਵਿਖੇ ਇਕ ਔਰਤ ਵਲੋਂ ਪਤੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਸ ਚੌਕੀ ਊਧਨਵਾਲ ਅਧੀਨ ਆਉਂਦੇ ਪਿੰਡ ਖੁਜਾਲਾ ਵਿਖੇ ਹਰਜੀਤ ਕੌਰ ਦਾ ਪਤੀ ਗੁਰਦਿਆਲ ਸਿੰਘ ਜੋ ਕਿ ਰੋਜ਼ਾਨਾ ਸਰਾਬ ਪੀ ਕੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਸੋਮਵਾਰ ਸਵੇਰੇ 7 ਵਜੇ ਹਰਜੀਤ ਕੌਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਿਸ ਦੌਰਾਨ ਉਹ ਆਪਣੇ ਪਿੱਛੇ 7 ਤੇ 9 ਸਾਲ ਦੇ 2 ਬੱਚਿਆਂ ਨੂੰ ਛੱਡ ਗਈ ਹੈ। ਹਰਜੀਤ ਕੌਰ ਦੇ ਪਿਤਾ ਬਲਦੇਵ ਸਿੰਘ ਵਾਸੀ ਮਾੜੀ ਪੰਨਵਾਂ ਦੇ ਬਿਆਨਾਂ ਦੇ ਆਧਰਾ 'ਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਾਲੀਵਾਲ ਦੇ ਨੈੱਟ ਤੋਂ ਹੋਈ ਤੂੰ-ਤੂੰ ਮੈਂ-ਮੈਂ, 3 ਨੌਜਵਾਨਾਂ ਨੂੰ ਘਰ ਆ ਕੇ ਮਾਰੀਆਂ ਗੋਲੀਆਂ
NEXT STORY