ਮਜੀਠਾ (ਸਰਬਜੀਤ ਵਡਾਲਾ) - ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਅੱਜ ਵਿਧਾਨ ਸਭਾ ਹਲਕਾ ਮਜੀਠਾ ਨਾਲ ਸਬੰਧਤ ਨਗਰ ਕੌਂਸਲ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਆਪਣੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਹਿਲਾ 7 ਵਾਰਡਾਂ ਤੋਂ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਜ਼ਿਲ੍ਹਾ ਅਬਜਰਵਰ ਅਮ੍ਰਿਤਸਰ ਵਲੋਂ ਨਗਰ ਕੌਂਸਲ ਮਜੀਠਾ ਦੀਆਂ ਬਾਕੀ ਰਹਿੰਦੀਆਂ 6 ਵਾਰਡਾ ਤੋਂ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਇਸ ਸੂਚਨਾ ’ਚ ਵਾਰਡ ਨੰਬਰ-1 (ਅਨੁਸੂਚਿਤ ਜਾਤੀ ਜਨਾਨੀਆਂ) ਤੋਂ ਮਨਜੀਤ ਕੌਰ ਪਤਨੀ ਸੋਹਣ ਲਾਲ, ਵਾਰਡ ਨੰਬਰ-2 (ਅਨੁਸੂਚਿਤ ਜਾਤੀ ਮਰਦ) ਤੋਂ ਸੁਰਜੀਤ ਸਿੰਘ ਪੁੱਤਰ ਮਲੂਕ ਸਿੰਘ, ਵਾਰਡ ਨੰਬਰ-3 (ਅਨੁਸੂਚਿਤ ਜਾਤੀ ਜਨਾਨੀ) ਤੋਂ ਪਰਮਜੀਤ ਕੌਰ ਪਤਨੀ ਮਹਿੰਦਰ ਸਿੰਘ, ਵਾਰਡ ਨੰਬਰ-4 (ਅਨੁਸੂਚਿਤ ਜਾਤੀ ਮਰਦ) ਤੋਂ ਸੁਰਜੀਤ ਸਿੰਘ ਲਾਡੀ ਪੁੱਤਰ ਲਖਵਿੰਦਰ ਸਿੰਘ, ਵਾਰਡ ਨੰਬਰ-6 (ਜਨਰਲ ਮਰਦ) ਤੋਂ ਦੁਰਗਾ ਦਾਸ ਪੁੱਤਰ ਧਰਮਪਾਲ ਅਤੇ ਵਾਰਡ ਨੰਬਰ-9 (ਜਨਰਲ ਔਰਤ) ਤੋਂ ਸੁਨੇਹਾ ਲਤਾ ਪਤਨੀ ਦਿਨੇਸ਼ ਚੋਪੜਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਊਮੀਦਵਾਰ ਐਲਾਨਿਆ ਗਿਆ ਹੈ। ਸ.ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪਾਰਟੀ ਹਾਈ ਕਮਾਨ ਵਲੋਂ ਹਰੇਕ ਵਰਗ ਅਤੇ ਭਾਈਚਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਪ੍ਰਤੀ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ ਪਾਰਟੀ ਦੇ ਊਮੀਦਾਵਾਰ ਵਜੋਂ ਟਿਕਟਾ ਦੇ ਕੇ ਨਿਵਾਜਿਆ ਗਿਆ ਹੈ।
ਅਜਨਾਲਾ ਦੇ ਪਿੰਡ ਵਿਛੋਆ ਵਿਖੇ 4 ਗੁਟਕਾ ਸਾਹਿਬ ਜੀ ਦੀ ਬੇਅਦਬੀ, ਸੰਗਤਾਂ ’ਚ ਭਾਰੀ ਰੋਸ (ਤਸਵੀਰਾਂ)
NEXT STORY