ਬਟਾਲਾ, (ਗੋਰਾਇਆ)— ਊਧਨਵਾਲ ਦੇ ਨਜ਼ਦੀਕੀ ਪਿੰਡ ਧਾਰੀਵਾਲ ਦੇ ਕਿਸਾਨ ਦੀ ਗੰਨਿਆਂ ਨਾਲ ਲੱਦੀ ਟਰਾਲੀ ਡੂੰਘੇ ਟੋਏ 'ਚ ਡਿੱਗ ਗਈ, ਜਿਸ ਕਾਰਣ ਗੰਨਿਆਂ ਹੇਠਾਂ ਆ ਕੇ ਉਕਤ ਕਿਸਾਨ ਦੀ ਮੌਤ ਹੋ ਗਈ।
ਇਸ ਸਬੰਧੀ ਕੁਲਵਿੰਦਰ ਸਿੰਘ ਪਿੰਡ ਧਾਰੀਵਾਲ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਉਮਰ 58 ਸਾਲ ਜੋ ਕਿ ਆਪਣੇ ਟ੍ਰੈਕਟਰ ਟਰਾਲੀ 'ਤੇ ਗੰਨਾ ਲੈ ਕੇ ਆਪਣੇ ਘਰ ਤੋਂ ਪਿੰਡ ਧਾਰੀਵਾਲ ਜਾ ਰਿਹਾ ਸੀ ਤੇ ਪਿੰਡ ਲਾਗੇ ਸੂਏ ਦੇ ਬਣ ਰਹੇ ਪੁਲ 'ਤੇ ਰਸਤਾ ਖ਼ਰਾਬ ਹੋਣ ਕਾਰਣ ਟ੍ਰੈਕਟਰ ਨੀਵੀਂ ਪੈਲੀ 'ਚ ਪਲਟ ਗਿਆ। ਇਸ ਦੌਰਾਨ ਸੁਰਜੀਤ ਸਿੰਘ ਦੀ ਗੰਨਿਆਂ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ।
ਪੰਜਾਬ ਸਰਕਾਰ ਖਿਲਾਫ ਬੱਸਾਂ ਵਾਲੇ ਵੱਡੇ ਪੱਧਰ 'ਤੇ ਵਿੱਢਣਗੇਂ ਸੰਘਰਸ਼
NEXT STORY