ਅੰਮ੍ਰਿਤਸਰ (ਅਰੁਣ) - ਘਰੇਲੂ ਮਾਨਸਿਕ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ 20 ਸਾਲਾ ਨੌਜਵਾਨ ਵਲੋਂ ਪੱਖੇ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਖਾਪਡ਼ਖੇਡ਼ੀ ਹਾਲ ਗੁਰੂ ਅਮਰਦਾਸ ਐਵੇਨਿਊ ਛੇਹਰਟਾ ਵਾਸੀ ਗੁਰਸੇਵਕ ਸਿੰਘ ਪੁੱਤਰ ਦਲਬੀਰ ਸਿੰਘ ਵਿਹਲਾ ਰਹਿੰਦਾ ਸੀ। ਕੰਮਕਾਰ ਨਾ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਪੜ੍ਹੋ ਇਹ ਵੀ ਖਬਰ - ਇਨਸਾਨੀਅਤ ਸ਼ਰਮਸਾਰ : ਪਠਾਨਕੋਟ 'ਚ ਨਾਲ਼ੀ ’ਚੋਂ ਮਿਲਿਆ ਨਵਜਨਮੇ ਬੱਚੇ ਦਾ ਭਰੂਣ, ਫ਼ੈਲੀ ਸਨਸਨੀ (ਤਸਵੀਰਾਂ)
ਇਸੇ ਪਰੇਸ਼ਾਨੀ ਦੇ ਕਾਰਨ ਉਸ ਨੇ ਬੀਤੀ ਰਾਤ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਛੇਹਰਟਾ ਟਾਊਨ ਚੌਕੀ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਚੌਕੀ ਇੰਚਾਰਜ ਏ. ਐੱਸ. ਆਈ. ਰੂਪ ਲਾਲ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਇਸ ਨੂੰ ਵਾਰਸਾਂ ਹਵਾਲੇ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ)
ਨਵ-ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ, ਸਹਿਮਿਆ ਸਹੁਰਾ ਪਰਿਵਾਰ
NEXT STORY