ਗੁਰਦਾਸਪੁਰ, (ਵਿਨੋਦ)- ਇਕ ਟਿੱਪਰ ਚਾਲਕ ਵੱਲੋਂ ਅਚਾਨਕ ਟਿੱਪਰ ਦੀ ਬ੍ਰੇਕ ਮਾਰ ਦਿੱਤੇ ਜਾਣ ਕਾਰਣ ਇਕ ਮੋਟਰਸਾਈਕਲ ਚਾਲਕ ਦੀ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ। ਪੁਰਾਣਾਸ਼ਾਲਾ ਪੁਲਸ ਨੇ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਟਿੱਪਰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਅਮਨ ਮਸੀਹ ਪੁੱਤਰ ਖਜਾਨ ਮਸੀਹ ਨਿਵਾਸੀ ਪਿੰਡ ਕਲੌਤਾ ਜ਼ਿਲਾ
ਹੁਸਿਆਰਪੁਰ ਰਾਤ ਲਗਭਗ 8-30 ਵਜੇ ਗੁਰਦਾਸਪੁਰ ਤੋਂ ਪਿੰਡ ਵਾਪਸ ਜਾ ਰਿਹਾ ਸੀ। ਪਿੰਡ ਦਾਊਵਾਲ ਨੇੜੇ ਅੱਗੇ ਚੱਲ ਰਹੇ ਟਿੱਪਰ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਟਿੱਪਰ ਨਾਲ ਟਕਰਾ ਗਿਆ। ਜਿਸ ਨਾਲ ਅਮਨ ਮਸੀਹ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਟਿਪਰ ਚਾਲਕ ਅਮੈਨੁਅਲ ਮਸੀਹ ਪੁੱਤਰ ਵਿਜੇ ਮਸੀਹ ਨਿਵਾਸੀ ਪਿੰਡ ਕਿਲਾ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਟਿੱਪਰ ਕਬਜ਼ੇ 'ਚ ਲਿਆ ਗਿਆ ਹੈ।
ਆਸਮਾਨੀ ਬਿਜਲੀ ਡਿੱਗਣ ਨਾਲ ਕਿਸਾਨ ਦੀ ਮੌਤ
NEXT STORY