ਬਟਾਲਾ, (ਬੇਰੀ, ਸਾਹਿਲ)- ਬੱਸ ਅਤੇ ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਚਾਲਕ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।®ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪੁੱਤਬਰ ਜਰਨੈਲ ਸਿੰਘ ਵਾਸੀ ਜਵਾਲੀ ਕੱਥੂਨੰਗਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਇਹ ਰੇਲਵੇ ਸਟੇਸ਼ਨ ਕੋਲ ਪਹੁੰਚਿਆਂ ਤਾ ਬੱਸ ਨਾਲ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਬਲਵਿੰਦਰ ਜ਼ਖਮੀ ਹੋ ਗਿਆ ਅਤੇ ਇਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਐਂਬੂਲੈਂਸ 108 ਰਾਹੀਂ ਦਾਖਲ ਕਰਵਾਇਆ ਗਿਆ।
ਲੋਕਾਂ ਦੀਆਂ ਆਸਾਂ ਤੇ ਉਮੀਦਾਂ 'ਤੇ ਪੂਰਾ ਉਤਰਾਂਗਾ : ਖਹਿਰਾ
NEXT STORY