ਬਟਾਲਾ, (ਬੇਰੀ)- ਜਿਥੇ ਪਿਛਲੇ ਕੁਝ ਦਿਨਾਂ ਤੋਂ ਵਿਸ਼ਵਾਮਿੱਤਰ ਸੇਖਡ਼ੀ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਲੋਕਾਂ (ਧਰਮਪੁਰਾ ਕਾਲੋਨੀ ਤੇ ਕ੍ਰਿਸਚੀਅਨ ਕਾਲੋਨੀ ਦੇ ਵਸਨੀਕਾਂ) ਵਲੋਂ ਧਰਨਾ-ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਹੁਣੇ ਉਥੇ ਨਾਲ ਹੀ ਦੂਜੇ ਪਾਸੇ ਅੱਜ ਉਮਰਪੁਰਾ ਨਵੀਂ ਆਬਾਦੀ ਦੇ ਵਸਨੀਕ ਰੋਡ ਦੀ ਖਸਤਾ ਹਾਲਤ ਸਬੰਧੀ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਤੇ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਪ੍ਰਸ਼ਾਸਨ ਵਿਰੁੱਧ ਰੋਸ-ਪ੍ਰਦਰਸ਼ਨ ਕਰਦਿਆਂ ਸਡ਼ਕਾਂ ’ਤੇ ਉੱਤਰ ਆਏ ਹਨ।
ਅੱਜ ਰੋਹ ਭਰੇ ਲਹਿਜੇ ’ਚ ਜਾਣਕਾਰੀ ਦਿੰਦਿਆਂ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਸੀਨੀਅਰ ਸਕੱਤਰ ਸਤਨਾਮ ਸਿੰਘ ਉਮਰਪੁਰਾ, ਜ਼ਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਨਰਪਿੰਦਰ ਸਿੰਘ ਰਿੰਕੂ ਬਾਜਵਾ ਤੇ ਐੱਸ. ਸੀ. ਵਿੰਗ ਦੇ ਮੀਤ ਪ੍ਰਧਾਨ ਸੋਨੂੰ ਸ਼ੇਰਗਿੱਲ ਨੇ ਸਾਥੀਆਂ ਸਮੇਤ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਵਾਰਡ ਨੰ. 14 ਦਾ ਸੀਵਰੇਜ ਸਿਸਟਮ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ ਤੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਾ ਹੋਣ ਕਾਰਨ ਨਵੀਂ ਆਬਾਦੀ ਉਮਰਪੁਰਾ ਵਾਲੀ ਮੇਨ ਸਡ਼ਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਇਸ ਬਾਰੇ ’ਚ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਸ੍ਰੀ ਹਰਗੋਬਿੰਦਪੁਰ ਰੋਡ ਨਵੀਂ ਆਬਾਦੀ ਉਮਰਪੁਰਾ ਰੋਡ ਦੇ ਵਸਨੀਕਾਂ, ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ’ਚ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ, ਕਿਉਂਕਿ ਇਸ ਰਸਤੇ ਰਾਹੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਅਮਨ ਬਾਜਵਾ, ਰਿੱਕੀ ਬਾਜਵਾ, ਨਿਸ਼ਾਨ ਸਿੰਘ, ਬੱਬੂ ਮੁਨਸ਼ੀ, ਸ਼ਿੰਦਾ ਨੰਬਰਦਾਰ ਤੇ ਗਗਨ ਆਦਿ ਮੌਜੂਦ ਸਨ।
ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ 2 ਕਰੋੜ 26 ਲੱਖ ਦੀ ਰਾਸ਼ੀ ਜਾਰੀ
NEXT STORY