ਅੰਮ੍ਰਿਤਸਰ (ਅਨਿਲ)— ਸੋਮਵਾਰ ਦੁਪਹਿਰ ਕਰੀਬ ਸਾਢੇ 3 ਵਜੇ ਪੰਜਾਬ ਰੋਡਵੇਜ਼ ਦੀ ਬੱਸ ਜੰਮੂ ਤੋਂ ਅੰਮ੍ਰਿਤਸਰ ਦੇ ਵੱਲ ਆ ਰਹੀ ਸੀ, ਜਦੋਂ ਬੱਸ ਸੈਲੀਬਰੇਸ਼ਨ ਮਾਲ ਅਤੇ ਹਸਪਤਾਲ ਦੇ ਨਜ਼ਦੀਕ ਸਵਾਰੀਆਂ ਸਮੇਤ ਪਹੁੰਚੀ ਤਾਂ ਸ਼ਿਵਾਲਾ ਰੋਡ ਦੇ ਵੱਲੋਂ ਇਕ ਸਾਈਕਲ ਸਵਾਰ ਆ ਰਿਹਾ ਸੀ, ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਬ੍ਰੇਕ ਤਾਂ ਲਾਈ ਪਰ ਬੱਸ ਦੀ ਰਫਤਾਰ ਤੇਜ਼ ਹੋਣ ਕਾਰਣ ਸਾਈਕਲ ਸਵਾਰ ਬੱਸ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਦੀ ਪਛਾਣ ਮੰਗਜੀਤ ਸਿੰਘ ਪੁੱਤਰ ਕੱਥਾ ਸਿੰਘ ਪਿੰਡ ਜੀਵਨ ਭੰਦੇਰ ਮਹਿਤਾ ਰੋਡ ਦੇ ਰੂਪ ਵਿਚ ਹੋਈ, ਜਦੋਂ ਕਿ ਮ੍ਰਿਤਕ ਸ਼੍ਰੀਪਤੀ ਜੋ ਕਿ ਫੋਕਲ ਪੁਆਇੰਟ ਮਹਿਤਾ ਰੋਡ ਦੇ ਇਕ ਪ੍ਰੋਸੈਸਿੰਗ ਯੂਨਿਟ ਵਿਚ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ, ਦੇ ਰੂਪ ਵਿਚ ਹੋਈ।
ਥਾਣਾ ਚੌਕੀ ਸ਼ਿਵਾਲਾ ਦੇ ਇੰਚਾਰਜ ਪਰਸ਼ੋਤਮ ਲਾਲ ਨੇ ਮੌਕੇ 'ਤੇ ਦੱਸਿਆ ਕਿ ਏਰੀਆ ਦੀ ਵੈਰੀਫਾਈ ਕਰਨ ਦੇ ਉਪਰੰਤ ਪਤਾ ਚਲਿਆ ਹੈ ਕਿ ਇਹ ਏਰੀਆ ਮਜੀਠਾ ਰੋਡ ਵਿਚ ਆਉਂਦਾ ਹੈ। ਉਨ੍ਹਾਂ ਨੇ ਡਰਾਈਵਰ ਨੂੰ ਮੌਕੇ ਤੋਂ ਹਿਰਾਸਤ ਵਿਚ ਲੈ ਕੇ ਮਜੀਠਾ ਰੋਡ ਦੇ ਇੰਚਾਰਜ ਦੇ ਸਪੁਰਦ ਕਰ ਦਿੱਤਾ ਹੈ। ਥਾਣਾ ਮਜੀਠਾ ਰੋਡ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਿੰਨ ਬੱਚਿਆਂ ਦੇ ਬਾਪ ਵੱਲੋਂ ਨਾਬਾਲਗ ਮੰਦਬੁੱਧੀ ਲੜਕੀ ਨਾਲ ਜਬਰ ਜ਼ਨਾਹ
NEXT STORY