ਗੁਰਦਾਸਪੁਰ (ਹਰਮਨਪ੍ਰੀਤ)— 9 ਜੁਲਾਈ ਨੂੰ ਪੁਲਸ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਬੁਗਨਾ ਵਿਖੇ ਜ਼ਮੀਨ ਦੀ ਵੱਟ ਨੂੰ ਲੈ ਕੇ ਹੋਏ ਝਗੜੇ ਵਿਚ ਕਰੀਬ 17 ਸਾਲਾ ਨਾਬਾਲਗ ਲੜਕੇ ਦਾ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਇਕ ਦੋਸ਼ੀ ਨੂੰ ਅੱਜ ਦੋਰਾਂਗਲਾ ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਬੁਗਨਾ ਵਿਖੇ 9 ਜੁਲਾਈ ਨੂੰ ਖੇਤਾਂ ਵਿਚ ਵੱਟ ਨੂੰ ਲੈ ਕੇ ਹੋਏ ਝਗੜੇ ਕਾਰਣ ਗੁਰਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦੇ ਬਾਅਦ ਮ੍ਰਿਤਕ ਲੜਕੇ ਦੇ ਪਿਤਾ ਦਿਲਬਾਗ ਸਿੰਘ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਦੇ ਖੇਤਾਂ ਦੇ ਨਾਲ ਲਗਦੇ ਖੇਤਾਂ ਦਾ ਮਾਲਕ ਅਤੇ ਉਸ ਦਾ ਪਰਿਵਾਰ ਉਨ੍ਹਾਂ ਨੂੰ ਪਿੰਡ ਵਿਚੋਂ ਕੱਢਣਾ ਚਾਹੁੰਦਾ ਹੈ ਅਤੇ ਜਦੋਂ ਉਹ ਆਪਣੇ ਪੁੱਤਰਾਂ ਨਾਲ ਖੇਤ ਵਿਚ ਕੰਮ ਕਰ ਰਿਹਾ ਸੀ ਤਾਂ ਉਕਤ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਜਿਸ ਦੌਰਾਨ ਉਸ ਦੇ ਪੁੱਤਰ ਗੁਰਪ੍ਰੀਤ ਨੂੰ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਾਰਣ ਪੁਲਸ ਨੇ ਪਰਮਜੀਤ ਸਿੰਘ ਪੁੱਤਰ ਰਤਨ ਸਿੰਘ, ਸ਼ਰਮਜੀਤ ਸਿੰਘ ਪੁੱਤਰ ਰਤਨ ਸਿੰਘ, ਸੁੱਖਾ ਸਿੰਘ ਪੁੱਤਰ ਦਲਬੀਰ ਸਿੰਘ, ਅਰਸ਼ ਪੁੱਤਰ ਸ਼ਰਮਜੀਤ ਸਿੰਘ ਅਤੇ ਸੰਨੀ ਪੁੱਤਰ ਸ਼ਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਣ ਉਕਤ ਮ੍ਰਿਤਕ ਲੜਕੇ ਦੇ ਵਾਰਸਾਂ ਨੇ ਐਲਾਨ ਕੀਤਾ ਸੀ ਕਿ ਜਿੰਨੀ ਦੇਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਨੀ ਦੇਰ ਉਹ ਲੜਕੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਦੂਜੇ ਪਾਸੇ ਦੋਰਾਂÎਗਲਾ ਥਾਣੇ ਦੀ ਪੁਲਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਸ਼ਿਕੰਜਾ ਕੱਸਦੇ ਹੋਏ ਅੱਜ ਸ਼ਾਮ ਵੇਲੇ ਸ਼ਰਮਜੀਤ ਸਿੰਘ ਨੂੰ ਉਸ ਦੀ ਭੈਣ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਮੁਖਤਿਆਰ ਸਿੰਘ ਗੁਰਾਇਆ ਨੇ ਦੱਸਿਆ ਕਿ ਸ਼ਰਮਜੀਤ ਸਿੰਘ ਪੰਜਾਬ ਪੁਲਸ ਦਾ ਮੁਲਾਜ਼ਮ ਜੋ ਪਿੰਡ ਵਜੀਰਪੁਰ ਵਿਖੇ ਆਪਣੀ ਭੈਣ ਦੇ ਘਰ ਲੁਕਿਆ ਹੋਇਆ ਸੀ। ਮ੍ਰਿਤਕ ਲੜਕੇ ਦੇ ਪਿਤਾ ਵੱਲੋਂ ਦਿੱਤੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਇਸ ਦੋਸ਼ੀ ਨੂੰ ਪਿੰਡ ਵਜੀਰਪੁਰ ਵਿਚ ਰੇਡ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਬਾਕੀ ਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਅੰਮ੍ਰਿਤਸਰ : ਗੁਰੂ ਤੇਗ ਬਹਾਦਰ ਨਗਰ ਦੇ ਫਲੈਟਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼
NEXT STORY