ਬਹਿਰਾਮਪੁਰ (ਗੋਰਾਇਆ)-ਪਿਛਲੇ ਦਿਨੀਂ ਭਾਰੀ ਮੀਂਹ ਕਾਰਣ ਬਹਿਰਾਮਪੁਰ 'ਚ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ, ਜਿਸ ਨਾਲ ਕਮਰੇ 'ਚ ਰੱਖਿਆ ਸਾਮਾਨ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਪੀੜਤ ਦਰਸ਼ਨਾ ਦੇਵੀ ਵਿਧਵਾ ਕਿਸ਼ਨ ਚੰਦ ਆਪਣੇ ਮਕਾਨ ਦੀ ਸਥਿਤੀ ਠੀਕ ਨਾ ਹੋਣ ਦੇ ਕਰਕੇ ਆਪਣੇ ਗੁਆਂਢੀ ਦੇ ਘਰ ਸੁੱਤੀ ਹੋਈ ਸੀ ਤਾਂ ਰਾਤ ਨੂੰ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਨਾਲ ਘਰ 'ਚ ਰੱਖਿਆ ਸਾਮਾਨ ਨੁਕਸਾਨਿਆ ਗਿਆ। ਪਿੰਡ ਦੇ ਸਰਪੰਚ ਅਮਰਜੀਤ ਨੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਗਰੀਬ ਦੇ ਘਰ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਪਰਿਵਾਰ ਫਿਰ ਤੋਂ ਆਪਣੇ ਘਰ ਰਹਿ ਸਕੇ।
ਪਾਕਿਸਤਾਨ ਤੋਂ ਆਏ ਨਗਰ ਕੀਰਤਨ 'ਚ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ 3 ਗ੍ਰਿਫ਼ਤਾਰ
NEXT STORY