ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ, ਰਾਜਿੰਦਰ)— ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਪੰਜਾਬ ਵਲੋਂ 'ਰੁੱਖ ਲਗਾਓ, ਵਾਤਾਵਰਣ ਬਚਾਓ' ਮੁਹਿੰਮ ਤਹਿਤ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਮਾਤਾ ਭਾਗੋ ਜੀ ਅਤੇ ਬੀਬੀ ਵੀਰੋ ਜੀ ਦੀ ਚਰਨ ਛੋਅ ਧਰਤੀ ਝਬਾਲ ਤੋਂ ਕੀਤਾ ਗਿਆ। ਇਸ ਮੁਹਿੰਮ ਦਾ ਉਦਘਾਟਨ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਵਲੋਂ ਪੰਚਾਇਤ ਘਰ ਝਬਾਲ ਵਿਖੇ ਬੂਟੇ ਲਗਾ ਕੇ ਕੀਤਾ ਗਿਆ । ਇਸ ਮੌਕੇ ਸਰਪੰਚ ਸੋਨੂੰ ਚੀਮਾ ਨੇ ਕਿਹਾ ਕਿ ਬੂਟੇ ਲਾਉਣ ਵਾਲੀ ਮੁਹਿੰਮ ਦੀ ਸ਼ੁਰੂਆਤ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਪੰਜਾਬ ਵਲੋਂ ਕੀਤੀ ਗਈ ਹੈ। ਉਹ ਇਕ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕੰਮ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦਾ ਵਾਤਾਵਰਣ ਗੰਦਲਾ ਹੋ ਚੁੱਕਾ ਹੈ ਤੇ ਹੋਰ ਵੀ ਹੋ ਰਿਹਾ ਹੈ, ਉਸ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ 'ਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾ ਕੇ ਉਸ ਦੀ ਦੇਖ ਭਾਲ ਕਰਕੇ ਪਾਲਣਾ ਚਾਹੀਦਾ ਹੈ ਤਾਂ ਜੋ ਦਿਨੋਂ-ਦਿਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਪੰਜਾਬ ਵਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਸ ਨੂੰ ਪੂਰਾ ਕਰਨ ਲਈ ਤਿਆਰ ਰਹਾਂਗਾ । ਇਸ ਮੌਕੇ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਸ਼ਿੰਦਬਾਦ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਾਤਾਵਰਣ ਨੂੰ ਦੇਖਦੇ ਹੋਏ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤੇ ਅਸੀਂ ਅਪੀਲ ਕਰਦੇ ਹਾਂ ਕਿ ਹਰ ਵਿਅਕਤੀ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਉਸ ਦੀ ਦੇਖਭਾਲ ਕਰੇ । ਇਸ ਮੌਕੇ ਸਰਕਲ ਝਬਾਲ ਇਕਾਈ ਦੇ ਪ੍ਰਧਾਨ ਹਰਬੰਸ ਸਿੰਘ ਨੇ ਕਿਹਾ ਕਿ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰ ਖੁਸ਼ੀ ਦੇ ਮੌਕੇ 'ਤੇ ਰੁੱਖ ਲਾਏ ਜਾਣ ਅਤੇ ਇਕ ਲਹਿਰ ਚਲਾਈ ਜਾਵੇ ਕਿ ਹਰ ਵਿਅਕਤੀ ਰੁੱਖ ਲਾਉਣਾ ਆਪਣੀ ਜਿੰਮੇਵਾਰੀ ਸਮਝੇ ਤਾਂ ਹੀ ਅਸੀਂ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾ ਸਕਦੇ ਹਾਂ ।
ਪਿੰਡ ਦੇ ਵਿਕਾਸ ਲਈ ਵਿਧਾਇਕ ਭੁੱਲਰ ਵੱਲੋਂ 24 ਲੱਖ 62 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ
NEXT STORY