ਅਜਨਾਲਾ, (ਵਰਿੰਦਰ)- ਪੰਜਾਬ ਰਾਜ ਪਾਵਰਕਾਮ ਵੱਲੋਂ ਅੱਜ ਅਜਨਾਲਾ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਪਿੰਡਾਂ ’ਚ ਛਾਪੇਮਾਰੀ ਕੀਤੀ ਗਈ ਤੇ ਪਾਵਰਕਾਮ ਦੇ ਡਿਫਾਲਟਰਾਂ ਕੋਲੋਂ ਲੱਖਾਂ ਰੁਪਏ ਦੀ ਉਗਰਾਹੀ ਕੀਤੀ ਗਈ। ਇਸ ਸਬੰਧੀ ਐੱਸ. ਡੀ. ਓ. ਅਜਨਾਲਾ ਪ੍ਰਵੇਸ਼ ਸੋਨੀ ਨੇ ਦੱਸਿਆ ਕਿ ਅੱਜ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਜਨਾਲਾ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਧਾਰੀਵਾਲ ਕਲੇਰ, ਦੁਧਰਾਏ, ਮਹਿਲਾਂਵਾਲਾ, ਸਹਿੰਸਰਾ ਆਦਿ ਪਿੰਡਾਂ ’ਚ ਪਾਵਰਕਾਮ ਦੀਆਂ ਟੀਮਾਂ ਵੱਲੋਂ ਉਨ੍ਹਾਂ ਲੋਕਾਂ ਦੇ ਘਰਾਂ ’ਚ ਦਸਤਕ ਦਿੱਤੀ ਗਈ, ਜੋ ਵਿਭਾਗ ਦੀਆਂ ਮੋਟੀਆਂ ਰਕਮਾਂ ਦੱਬੀ ਬੈਠੇ ਸਨ।
ਉਨ੍ਹਾਂ ਦੱਸਿਆ ਕਿ 81 ਡਿਫਾਲਟਰ ਖਪਤਕਾਰਾਂ ਕੋਲੋਂ 8 ਲੱਖ 26 ਹਜ਼ਾਰ ਰੁਪਏ ਬਿਜਲੀ ਬਿੱਲਾਂ ਦੀ ਡਿਫਾਲਟਿੰਗ ਰਾਸ਼ੀ ਹਾਸਲ ਕੀਤੀ ਗਈ ਤੇ ਰਾਸ਼ੀ ਨਾ ਦੇਣ ਵਾਲੇ 67 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਬਿੱਲ ਸਮੇਂ ਸਿਰ ਦੇ ਕੇ ਆਪਣੀ ਖੱਜਲ-ਖੁਆਰੀ ਤੋਂ ਬਚਣ ਤੇ ਜੋ ਬਕਾਇਆ ਬਿੱਲ ਸਮੇਂ ਸਿਰ ਨਹੀਂ ਜਮ੍ਹਾ ਕਰਵਾਉਣਗੇ, ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਇਸ ਮੌਕੇ ਜੇ. ਈ. ਸਤਨਾਮ ਸਿੰਘ, ਜੇ. ਈ. ਪਵਨ ਕੁਮਾਰ ਤੇ ਹੋਰ ਹਾਜ਼ਰ ਸਨ।
ਘਰ ’ਚੋਂ ਨਕਦੀ ਤੇ ਗਹਿਣੇ ਚੋਰੀ ਕਰਨ ਵਾਲਾ ਪੁਲਸ ਦੀ ਗ੍ਰਿਫਤ ਤੋਂ ਦੂਰ
NEXT STORY