ਬਾਬਾ ਬਕਾਲਾ ਸਾਹਿਬ (ਰਾਕੇਸ਼)- ਰੇਲਵੇ ਵਿਚ ਤਾਇਨਾਤ ਡਿਪਟੀ ਚੀਫ ਟਿਕਟ ਇੰਸਪੈਕਟਰ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਰਿਵਾਰਕ ਸੂਤਰਾਂ ਅਨੁਸਾਰ ਧੀਰਜ ਚੱਢਾ ਨੂੰ ਕੁਝ ਸਮਾਂ ਪਹਿਲਾਂ ਕੋਰੋਨਾ ਹੋਇਆ ਸੀ ਅਤੇ ਉਹ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਸੀ। ਇਲਾਜ ਦੌਰਾਨ ਉਸਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਫਿਰ ਵੀ ਕੋਰੋਨਾ ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਿਆਸ ਰੇਲਵੇ ਸਟੇਸ਼ਨ ਦੇ ਸਮੂਹ ਕਰਮਚਾਰੀਆਂ ਅਤੇ ਹੋਰ ਟੀ.ਟੀ.ਈਜ਼ ਵੱਲੋਂ ਇਸ ਘਟਨਾ ਤੋਂ ਬਾਅਦ ਦੁੱਖ ਜਾਹਰ ਕੀਤਾ ਗਿਆ।
ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ
'ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਆਕਸੀਜਨ ਪਲਾਂਟ ਲਈ ਕੇਂਦਰ ਤੁਰੰਤ ਮੁਹੱਈਆ ਕਰਾਵੇ ਤਰਲ ਆਕਸੀਜਨ'
NEXT STORY