ਤਰਨਤਾਰਨ, (ਰਮਨ)- ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਣ ਲੋਕਾਂ ਨੇ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਹੈ। ਮੀਂਹ ਨੇ ਜਿਥੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ, ਉਥੇ ਕਈਆਂ ਨੂੰ ਮੁਸ਼ਕਲਾਂ ਵਿਚ ਵੀ ਪਾ ਦਿੱਤਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬੀਤੇ 24 ਘੰਟਿਆਂ ਦੌਰਾਨ ਅੱਜ ਸਵੇਰ 8.30 ਵਜੇ ਤੱਕ ਤਰਨਤਾਰਨ ਵਿਖੇ 28 ਐੱਮ.ਐੱਮ. ਮੀਂਹ ਪੈ ਚੁੱਕਾ ਸੀ ਜਦਕਿ ਆਉਣ ਵਾਲੇ ਤਿੰਨ ਚਾਰ ਦਿਨਾਂ ਤੱਕ ਮੀਂਹ ਇਸੇ ਤਰ੍ਹਾਂ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਜਿਸ ਨਾਲ ਜਿਥੇ ਲੋਕਾਂ ਅਤੇ ਕਿਸਾਨਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲਣ ਦੇ ਆਸਾਰ ਲਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪੈ ਰਹੇ ਮੀਂਹ ਕਾਰਣ ਸਥਾਨਕ ਸਿਵਲ ਹਸਪਤਾਲ ਨਜ਼ਦੀਕ ਬਣੇ ਨਸ਼ਾ ਛੁਡਾਉੂ ਕੇਂਦਰ ਅਤੇ ਓ.ਐੱਸ.ਟੀ. ਸੈਂਟਰ ਅੱਗੇ ਖਡ਼੍ਹੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਇਸ ਨੇ ਤਲਾਬ ਦਾ ਰੂਪ ਧਾਰ ਲਿਆ ਜਿਸ ਕਾਰਣ ਮਰੀਜ਼ਾਂ ਅਤੇ ਸਟਾਫ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਮੀਂਹ ਕਿਸਾਨਾਂ ਵੱਲੋਂ ਬੀਜੇ ਗਏ ਝੋਨੇ ਦੀ ਫਸਲ ਲਈ ਲਾਭਦਾਇਕ ਸਾਬਤ ਹੋ ਰਹੀ ਹੈ। ਗਰਮੀ ਜ਼ਿਆਦਾ ਹੋਣ ਕਾਰਣ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇੇ ਲੱਗਦੇ ਕੱਟਾਂ ਕਾਰਣ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾ ਆਉਣ ਕਾਰਣ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪਿਛਲੇ ਦੋ ਦਿਨਾਂ ਵਿਚ ਪਏ ਇਸ ਮੀਂਹ ਨੇ ਕਿਸਾਨਾਂ ਦੀਆਂ ਪਾਣੀ ਸਬੰਧੀ ਮੁਸ਼ਕਲਾਂ ਨੂੰ ਦੂਰ ਕਰ ਦਿੱਤਾ ਹੈ।
ਮੀਂਹ ਪੈਣ ਨਾਲ ਕਈ ਥਾਵਾਂ ’ਤੇ ਖੜ੍ਹੇ ਹੋਏ ਪਾਣੀ ਕਾਰਣ ਕੁਝ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕੁੱਝ ਨੀਵੇਂ ਇਲਾਕਿਆਂ ਵਿਚ ਸੀਵਰੇਜ ਬੰਦ ਹੋਣ ਕਾਰਣ ਪਾਣੀ ਖਡ਼੍ਹਾ ਹੋ ਗਿਆ ਅਤੇ ਕੁੱਝ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ। ਸਵੇਰ ਸਮੇਂ ਪਏ ਮੀਂਹ ਕਾਰਣ ਕਈ ਬੱਚੇ ਸਕੂਲ ਜਾਣ ਤੋਂ ਵੀ ਲੇਟ ਹੋ ਗਏ। ਮੀਂਹ ਜ਼ਿਆਦਾ ਹੋਣ ਕਾਰਣ ਸਰਕਾਰੀ ਦਫਤਰੀ ਅਮਲੇ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਸਿਵਲ ਹਸਪਤਾਲ ਅੰਦਰ ਸਥਿਤ ਨਸ਼ਾ ਛੁਡਾਉੂ ਕੇਂਦਰ ਅੱਗੇ ਅੱਜ ਦੂਸਰੇ ਦਿਨ ਵੀ ਮੀਂਹ ਕਾਰਣ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਣ ਇਥੇ ਤਲਾਬ ਬਣ ਗਿਆ ਜੋ ਸਾਰਾ ਦਿਨ ਪ੍ਰੇਸ਼ਾਨੀ ਦਾ ਕਾਰਣ ਬਣਿਆ ਰਿਹਾ। ਇਸ ਸਬੰਧੀ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋੋਂ ਇਸ ਸੀਵਰੇਜ ਸਿਸਟਮ ਦੀ ਉਸਾਰੀ ਸਬੰਧੀ 2 ਕਰੋਡ਼ ਰੁਪਏ ਦਾ ਬਜਟ ਬਣਾ ਕੇ ਵਿਭਾਗ ਨੂੰ ਭੇਜਿਆ ਗਿਆ ਹੈ ਜੋ ਮਨਜ਼ੂਰ ਨਹੀਂ ਕੀਤਾ ਗਿਆ।
ਸਿਹਤ ਵਿਭਾਗ ਦੇ ਫਾਰਮਾਸਿਸਟ ਬਣੇ ਫਾਰਮੇਸੀ ਅਫਸਰ
NEXT STORY